ਇੰਜਨੀਅਰਿੰਗ ਅਤੇ ਮੈਡੀਕਲ ਦੇ ਵਿਦਿਆਰਥੀਆਂ ਲਈ ਵੱਡੀ ਰਾਹਤ

ਜੇਈਈ ਅਤੇ ਨੀਟ ਦੀ ਤਿਆਰੀ ਕਰ ਰਹੇ ਦੇਸ਼ ਦੇ ਲੱਖਾਂ ਵਿਦਿਆਰਥੀਆਂ ਲਈ ਇਹ ਘੋਸ਼ਣਾ ਰਾਹਤ ਦੇਣ ਵਾਲੀ ਹੈ ਕਿ ਮੈਡੀਕਲ ਅਤੇ ਇੰਜਨੀਅਰਿੰਗ ਦੀ ਇਹ ਦਾਖਲਾ ਪ੍ਰੀਖਿਆਵਾਂ ਅਗਲੇ , ਮਤਲਬ 2019 ਦੇ ਸੈਸ਼ਨ ਤੋਂ ਸਾਲ ਵਿੱਚ ਦੋ ਵਾਰ ਹੋਇਆ ਕਰਨਗੀਆਂ| ਇੰਜਨੀਅਰਿੰਗ ਲਈ ਟੈਸਟ (ਜੇਈਈ ਮੇਨ) ਜਨਵਰੀ ਅਤੇ ਅਪ੍ਰੈਲ ਵਿੱਚ ਹੋਣਗੇ, ਜਦੋਂ ਕਿ ਮੈਡੀਕਲ ਲਈ ਦਾਖਲਾ ਪ੍ਰੀਖਿਆ (ਨੀਟ) ਫਰਵਰੀ ਅਤੇ ਮਈ ਵਿੱਚ| ਇਹਨਾਂ ਪ੍ਰੀਖਿਆਵਾਂ ਦਾ ਸੰਚਾਲਨ ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਕਰੇਗੀ ਅਤੇ ਦੋਵਾਂ ਪ੍ਰੀਖਿਆਵਾਂ ਵਿੱਚ ਕਠਿਨਾਈਆਂ ਦਾ ਪੱਧਰ ਇੱਕੋ-ਜਿਹਾ ਬਣਾ ਕੇ ਰੱਖਣ ਦੀ ਜ਼ਿੰਮੇਵਾਰੀ ਵੀ ਉਸੇ ਦੀ ਹੋਵੇਗੀ| ਅੱਜ ਜਦੋਂ ਹਰ ਵੱਡੇ ਇਮਿਤਹਾਨ ਦਾ ਪੇਪਰ ਲੀਕ ਇੱਕ ਰਾਸ਼ਟਰੀ ਸ਼ੰਕਟ ਦਾ ਰੂਪ ਲੈ ਚੁੱਕਿਆ ਹੈ, ਇੱਕ ਹੀ ਸੈਸ਼ਨ ਲਈ ਕਈ-ਕਈ ਦਿਨ ਚਲਣ ਵਾਲੀਆਂ ਦੋ ਦਾਖਲਾ ਪ੍ਰੀਖਿਆਵਾਂ ਆਯੋਜਿਤ ਕਰਨਾ ਆਸਾਨ ਨਹੀਂ ਹੋਵੇਗਾ|
ਪਰੰਤੂ ਮੈਡੀਕਲ ਅਤੇ ਇੰਜਨੀਅਰਿੰਗ ਵਿੱਚ ਦਾਖਿਲੇ ਦੀ ਇੱਛਾ ਰੱਖਣ ਵਾਲੇ ਨੌਜਵਾਨਾਂ ਦੀ ਨਜ਼ਰ ਨਾਲ ਦੇਖਿਆ ਜਾਵੇ ਤਾਂ ਇਹ ਇੱਕ ਜਰੂਰੀ ਫੈਸਲਾ ਹੈ| ਇਸ ਨਾਲ ਦੋ ਸਾਲ ਦੀ ਤਿਆਰੀ ਤੋਂ ਬਾਅਦ ਇੱਕ ਦਿਨ ਖ਼ਰਾਬ ਨਿਕਲ ਜਾਣ ਦੇ ਡਰ ਨਾਲ ਤੱਤਕਾਲ ਰਾਹਤ ਮਿਲੇਗੀ| ਆਪਣੀ ਤਿਆਰੀ ਅਤੇ ਮਰਜੀ ਦੇ ਹਿਸਾਬ ਨਾਲ ਹੁਣ ਉਹ ਇੱਕ ਜਾਂ ਦੂਜੀ ਪ੍ਰੀਖਿਆ ਵਿੱਚ ਜਾਂ ਫਿਰ ਦੋਵਾਂ ਵਿੱਚ ਬੈਠਣ ਦਾ ਫੈਸਲਾ ਕਰ ਸਕਦੇ ਹਨ| ਭਾਵੇਂ ਹੀ ਦੇਸ਼ ਵਿੱਚ ਇੰਜਨੀਅਰਿੰਗ ਅਤੇ ਮੈਡੀਕਲ ਦੀਆਂ ਸੀਟਾਂ ਨਾ ਵਧੀਆਂ ਹੋਣ, ਪ੍ਰੀਖਿਆਰਥੀਆਂ ਦੀ ਗਿਣਤੀ ਵਿੱਚ ਵੱਡੀ ਕਮੀ ਆਉਣ ਦੇ ਵੀ ਕੋਈ ਲੱਛਣ ਨਾ ਹੋਣ, ਫਿਰ ਵੀ ਪ੍ਰੀਖਿਆਰਥੀਆਂ ਨੂੰ ਆਪਣਾ ਪ੍ਰਦਰਸ਼ਨ ਸੁਧਾਰਣ ਦੀ ਉਮੀਦ ਜਰੂਰ ਮਿਲੇਗੀ| ਇਹਨਾਂ ਪ੍ਰੀਖਿਆਵਾਂ ਦੀ ਤਿਆਰੀ ਵਿੱਚ ਕੋਚਿੰਗ ਦੇ ਰੋਲ ਤੇ ਵੀ ਇਸ ਫੈਸਲੇ ਨਾਲ ਸ਼ਾਇਦ ਹੀ ਕੋਈ ਅਸਰ ਪਏ, ਪਰੰਤੂ ਕਮਜੋਰ ਆਰਥਿਕ ਪਿਠਭੂਮੀ ਦੇ ਜੋ ਜਵਾਨ ਕੋਚਿੰਗ ਜਾਇਨ ਕਰਨ ਦੀ ਹਾਲਤ ਵਿੱਚ ਨਹੀਂ ਹੁੰਦੇ, ਉਹ ਵੀ ਜਨਵਰੀ/ਫਰਵਰੀ ਦੇ ਤਜਰਬੇ ਦਾ ਇਸਤੇਮਾਲ ਅਪ੍ਰੈਲ/ਮਈ ਵਾਲੇ ਇਮਿਤਹਾਨ ਵਿੱਚ ਕਰਕੇ ਆਪਣੀ ਸੰਭਾਵਨਾ ਸੁਧਾਰ ਸਕਦੇ ਹਨ|
ਹਾਲਾਂਕਿ, ਵਿੱਚ ਵਿਚਾਲੇ ਉਨ੍ਹਾਂ ਨੂੰ ਇੰਟਰਮੀਡਿਏਟ ਦਾ ਇਮਿਤਹਾਨ ਵੀ ਦੇਣਾ ਪਵੇਗਾ, ਜਿਸਦਾ ਢਾਂਚਾ ਬਿਲਕੁੱਲ ਵੱਖ ਹੁੰਦਾ ਹੈ| ਮੈਡੀਕਲ – ਇੰਜਨੀਅਰਿੰਗ ਕਾਲਜਾਂ ਦੇ ਪ੍ਰਬੰਧਨ ਲਈ ਵੀ ਇਹ ਫੈਸਲਾ ਇਸ ਮਤਲਬ ਵਿੱਚ ਰਾਹਤ ਦੇਣ ਵਾਲਾ ਹੈ ਕਿ ਇਸ ਨਾਲ ਉਨ੍ਹਾਂ ਨੂੰ ਕੁੱਝ ਬਿਹਤਰ ਵਿਦਿਆਰਥੀ ਮਿਲ ਸਕਦੇ ਹਨ| ਇੱਕ ਵਾਰ ਦੀ ਪ੍ਰੀਖਿਆ ਵਿੱਚ ਕੁੱਝ ਸੰਭਾਵਨਾ ਇਸ ਗੱਲ ਦੀ ਵੀ ਹੁੰਦੀ ਸੀ ਕਿ ਔਸਤ ਤੋਂ ਥੋੜ੍ਹਾ ਘੱਟ ਵਿਦਿਆਰਥੀ ਵੀ ਕੁੱਝ ਇੱਕ ਸੰਜੋਗਾਂ ਦੀ ਵਜ੍ਹਾ ਨਾਲ ਦਾਖਲਾ ਪਾ ਜਾਣ| ਇਹਨਾਂ ਕਾਲਜਾਂ ਤੋਂ ਕਦੇ ਕਦੇ ਇਹ ਸ਼ਿਕਾਇਤ ਵੀ ਆਉਂਦੀ ਰਹੀ ਹੈ ਕਿ ਕਈ ਵਿਦਿਆਰਥੀ ਦਾਖਿਲਾ ਤਾਂ ਪਾ ਜਾਂਦੇ ਹਨ, ਪਰੰਤੂ ਪੜਾਈ ਦੀਆਂ ਚੁਣੌਤੀਆਂ ਦਾ ਸਾਹਮਣਾ ਨਹੀਂ ਕਰ ਪਾਉਂਦੇ| ਦੋ ਪ੍ਰੀਖਿਆਵਾਂ ਦੀ ਵਜ੍ਹਾ ਨਾਲ ਐਡਮਿਸ਼ਨ ਦਾ ਕਟਆਫ ਥੋੜ੍ਹਾ ਉੱਤੇ ਜਾ ਸਕਦਾ ਹੈ| ਜਾਹਿਰ ਹੈ ਕਿ ਇੰਜਨੀਅਰਿੰਗ ਅਤੇ ਮੈਡੀਕਲ ਕਾਲਜਾਂ ਨੂੰ ਪਹਿਲਾਂ ਦੇ ਮੁਕਾਬਲੇ ਬਿਹਤਰ ਵਿਦਿਆਰਥੀ ਮਿਲਣਗੇ ਤਾਂ, ਉਨ੍ਹਾਂ ਨੂੰ ਬਿਹਤਰੀਨ ਡਾਕਟਰ ਜਾਂ ਇੰਜਨੀਅਰ ਬਣਾਉਣ ਦੀ ਉਨ੍ਹਾਂ ਦੀ ਜ਼ਿੰਮੇਵਾਰੀ ਵੀ ਵੱਧ ਜਾਵੇਗੀ| ਇਸ ਕ੍ਰਮ ਵਿੱਚ ਇਹ ਜਰੂਰ ਯਾਦ ਰੱਖਣਾ ਚਾਹੀਦਾ ਹੈ ਕਿ ਇੰਜਨੀਅਰਿੰਗ ਅਤੇ ਮੈਡੀਕਲ ਦੀ ਸਰਕਾਰੀ ਸਹਾਇਤਾ ਵਾਲੀਆਂ ਕਰੀਬ 85, 000 ਸੀਟਾਂ ਲਈ ਕੋਈ 25 ਲੱਖ ਨੌਜਵਾਨ ਅਪਲਾਈ ਕਰਦੇ ਹਨ| ਇਹ ਅਸੰਤੁਲਨ ਵੀ ਸਾਨੂੰ ਦੇਰ-ਸਵੇਰ ਦੂਰ ਕਰਨਾ ਹੀ ਪਵੇਗਾ|
ਰਮਾਨੰਦ

Leave a Reply

Your email address will not be published. Required fields are marked *