ਇੰਜੀਨੀਅਰਾਂ ਨੇ ਪੁੱਡਾ ਭਵਨ ਦੇ ਸਾਹਮਣੇ ਡੈਪੂਟੇਸ਼ਨ ਦਾ ਪੁਤਲਾ ਸਾੜਿਆ


ਐਸ ਏ ਐਸ ਨਗਰ, 11 ਨਵੰਬਰ (ਸ.ਬ.) ਪੁੱਡਾ ਦੇ ਇੰਜੀਨੀਅਰਾਂ ਵੱਲੋਂ ਡੈਪੂਟੇਸ਼ਨ ਵਿਰੁੱਧ ਸੰਘਰਸ਼ ਕਰਨ ਲਈ ਗਠਿਤ ਕੀਤੇ ਗਏ ਡੈਪੂਟੇਸ਼ਨ ਵਿਰੋਧੀ ਫਰੰਟ ਦੇ ਸੱਦੇ ਤੇ ਪੁੱਡਾ ਦੇ ਸਮੂਹ ਇੰਜੀਨੀਅਰਾਂ ਵੱਲੋਂ ਡੈਪੂਟੇਸ਼ਨ ਦਾ ਪੁਤਲਾ ਸਾੜਿਆ ਗਿਆ| ਇਸ ਮੌਕੇ ਸੰਬੋਧਨ ਕਰਦਿਆਂ ਡੈਪੂਟੇਸ਼ਨ ਵਿਰੋਧੀ ਫਰੰਟ ਦੇ ਆਗੂਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜੇਕਰ ਪ੍ਰਸ਼ਾਸਨ ਵੱਲੋਂ ਡੈਪੂਟੇਸ਼ਨ ਤੇ ਆਏ ਇੰਜੀਨੀਅਰਾਂ ਨੂੰ ਵਾਪਿਸ ਨਹੀਂ                  ਭੇਜਿਆ ਗਿਆ ਤਾਂ ਇਸ ਸੰਘਰਸ਼ ਨੂੰ ਹੋਰ ਤੇਜ ਕਰਨ ਲਈ ਨਵੇਂ ਕਦਮ ਚੁੱਕੇ ਜਾਣਗੇ| 
ਉਹਨਾਂ ਕਿਹਾ ਕਿ ਉਹਨਾਂ ਦੀ ਇਹ ਲੜਾਈ ਕਿਸੇ ਵਿਅਕਤੀ             ਵਿਸ਼ੇਸ਼ ਨਾਲ ਨਹੀਂ ਬਲਕਿ ਡੈਪੂਟੇਸ਼ਨ ਵਿਰੁੱਧ ਮੁੱਦੇ ਦੀ ਲੜਾਈ ਹੈ| ਉਹਨਾਂ ਕਿਹਾ ਕਿ ਪਿਛਲੇ ਸਮੇਂ ਵਿੱਚ             ਡੈਪੂਟੇਸ਼ਨ ਤੇ ਆਉਣ ਵਾਲੇ ਇੰਜੀਨੀਅਰਾਂ ਵੱਲੋਂ ਪੁੱਡਾ/ਗਮਾਡਾ ਵਿੱਚ ਜੋ ਵੀ ਬੇਨਿਯਮੀਆਂ ਅਤੇ ਕੁਰੱਪਸ਼ਨ ਕੀਤੀ ਗਈ, ਉਸ ਦਾ ਖਮਿਆਜਾ ਮੁੱਖ ਤੌਰ ਤੇ ਪੁੱਡਾ ਦੇ ਮੂਲ ਇੰਜੀਨੀਅਰਾਂ ਨੂੰ ਭੁਗਤਨਾ ਪਿਆ ਅਤੇ ਆਉਣ ਵਾਲੇ ਸਮੇਂ ਵਿੱਚ ਉਹ ਨਹੀਂ ਚਾਹੁੰਦੇ ਕਿ ਪਿਛਲੀ ਗਲਤੀ ਨੂੰ ਮੁੜ ਦੁਹਰਾਇਆ ਜਾਵੇ| 
ਉਹਨਾਂ ਕਿਹਾ ਕਿ ਪੁੱਡਾ ਦੇ ਮੂਲ ਇੰਜੀਨੀਅਰ ਤਜਰਬੇ ਦੀਆਂ ਉਹ ਸਾਰੀਆਂ ਯੋਗਤਾਵਾਂ ਪੂਰੀਆ ਕਰਦੇ ਹਨ ਜੋ ਕਿ ਹੋਰਨਾਂ ਮਹਿਕਮਿਆਂ ਤੋਂ ਆਉਣ ਵਾਲੇ ਇੰਜੀਨੀਅਰਾਂ ਤੋਂ ਪੁੱਡਾ ਵੱਲੋਂ ਮੰਗੀਆਂ ਗਈਆਂ ਸਨ ਪਰੰਤੂ ਪ੍ਰਸ਼ਾਸਨ ਵੱਲੋਂ ਪੁੱਡਾ ਦੇ ਮੂਲ ਇੰਜੀਨੀਅਰਾਂ ਨਾਲ ਵਿਤਕਰਾ ਕਰਦੇ ਹੋਏ ਹੋਰ ਮਹਿਕਮਿਆ ਦੇ ਬਰਾਬਰ ਯੋਗਤਾ ਰੱਖਦੇ ਇੰਜੀਨੀਅਰਾਂ ਨੂੰ ਪੁੱਡਾ ਦੇ ਮੂਲ ਇੰਜੀਨੀਅਰਾਂ ਦੇ ਉਪਰ ਤੈਨਾਤ ਕਰ ਦਿੱਤਾ ਹੈ, ਜਿਸ ਨਾਲ ਪੁੱਡਾ ਦੇ ਮੂਲ ਇੰਜੀਨੀਅਰਾਂ ਦਾ ਮਨੋਬਲ ਨਿਰਾਸ਼ਾਜਨਕ ਬਣਿਆ ਹੋਇਆ ਹੈ| ਉਹਨਾਂ ਦੱਸਿਆ ਕਿ ਇਸ ਸਬੰਧੀ ਪੁੱਡਾ ਇੰਜੀਨੀਅਰਜ਼ ਐਸੋਸੀਏਸ਼ਨ ਵੱਲੋਂ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਮੰਤਰੀ ਅਤੇ ਪ੍ਰਮੁੱਖ ਸਕੱਤਰ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਨਾਲ ਮੀਟਿੰਗਾ ਕਰ ਕੇ ਕਈ ਵਾਰ ਡੈਪੂਟੇਸ਼ਨ ਵਿਰੁੱਧ ਇਹ ਮਸਲੇ ਧਿਆਨ ਵਿੱਚ ਲਿਆਂਦੇ ਗਏ ਸਨ ਪਰ ਇਸ ਦਾ ਕੋਈ ਵੀ ਸਾਰਥਕ ਸਿੱਟਾ ਨਹੀਂ ਨਿਕਲ ਸਕਿਆ, ਜਿਸ ਕਰਕੇ ਪੁੱਡਾ ਦੇ ਇੰਜੀਨੀਅਰਾਂ ਨੂੰ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜਬੂਰ ਹੋਣਾ ਪਿਆ ਹੈ|
ਇਸ ਮੌਕੇ ਨਵੀਨ ਕੰਬੋਜ, ਅਨਮੋਲ ਸਿੰਘ ਸਮਰਾ, ਪ੍ਰੀਤਪਾਲ ਸਿੰਘ, ਰਣਦੀਪ ਸਿੰਘ, ਹੇਮੰਤ ਸਿੰਗਲਾ, ਜਰਮਨਜੋਤ ਸਿੰਘ, ਹਰਮਨਦੀਪ ਸਿੰਘ ਖਹਿਰਾ, ਮਨਦੀਪ ਸਿੰਘ ਲਾਚੋਵਾਲ, ਅਨੁਜ ਸਹਿਗਲ, ਬਲਜਿੰਦਰ ਸਿੰਘ, ਪੰਕਜ ਮਹਿਮੀ, ਪਰਮਿੰਦਰ ਸਿੰਘ, ਵਰੁਣ ਗਰਗ, ਗੁਰਜੀਤ ਸਿੰਘ, ਬਲਦੇਵ ਸਿੰਘ, ਸੁਖਵਿੰਦਰ ਸਿੰਘ ਮਠਾੜੂ,  ਵਰਿੰਦਰ ਸ਼ਰਮਾ, ਅਕਾਸ਼ਦੀਪ ਸਿੰਘ, ਪ੍ਰਭਜੋਤ ਸਿੰਘ, ਸ਼ਕਤੀ ਗਰਗ, ਰਾਹੁਲ ਗੁਪਤਾ, ਵਿਜੇਪਾਲ ਗਿੱਲ, ਰਜਿੰਦਰਪਾਲ ਸਿੰਘ, ਗੁਰਿੰਦਰਪਾਲ ਸਿੰਘ, ਦੀਪਕ ਕੁਮਾਰ, ਸਿਮਰਜੀਤ ਸਿੰਘ, ਰਵਿੰਦਰ ਗਰਗ, ਹਿਮਾਂਸ਼ੂ ਸੰਧੂ, ਰਵਿੰਦਰ ਕੁਮਾਰ, ਅਵਤਾਰ ਸਿੰਘ, ਕਿਰਪਾਲ ਸਿੰਘ, ਦਿਲਦਾਰ ਰਾਣਾ, ਕਾਰਤਿਕ ਬਾਂਸਲ, ਅਵਦੀਪ ਸਿੰਘ, ਪਰਵਿੰਦਰ ਸਿੰਘ, ਲਵਿਸ਼, ਅਕਸ਼ੇ ਗੋਇਲ, ਅਰਸ਼ਦੀਪ ਸਿੰਘ, ਵਰੁਣ, ਪਰਮਵੀਰ ਸਿੰਘ, ਖੁਸ਼ਪ੍ਰੀਤ ਸਿੰਘ, ਮਨੀਸ਼ ਕੁਮਾਰ, ਅੰਕਿਤ ਵਰਮਾ (ਸਾਰੇ ਇੰਜਨੀਅਰ) ਮੌਜੂਦ ਸਨ|

Leave a Reply

Your email address will not be published. Required fields are marked *