ਇੰਟਕ ਪੰਜਾਬ ਦੀ ਨਵੀਂ ਬਾਡੀ ਦਾ ਐਲਾਨ ਛੇਤੀ : ਬਲਬੀਰ ਸਿੰਘ ਕੇ.ਪੀ.

ਐਸ.ਏ.ਐਸ.ਨਗਰ, 13 ਜੁਲਾਈ (ਜਸਵਿੰਦਰ ਸਿੰਘ) ਇੰਟਕ ਪੰਜਾਬ ਦੇ ਚੇਅਰਮੈਨ ਬਲਬੀਰ ਸਿੰਘ ਕੇ.ਪੀ. ਨੇ ਕਿਹਾ ਹੈ ਕਿ ਇੰਟਕ ਪੰਜਾਬ ਦੀ ਕਾਰਜਕਾਰਨੀ ਦਾ ਐਲਾਨ ਛੇਤੀ ਹੀ ਕਰ ਦਿੱਤਾ ਜਾਵੇਗਾ| ਉਹਨਾਂ ਦੱਸਿਆ ਕਿ ਉਹਨਾਂ ਵਲੋਂ ਸ੍ਰ. ਗੁਰਮੇਲ ਸਿੰਘ           ਗੇਲਾ ਬਠਿੰਡਾ ਨੂੰ ਵਾਈਸ ਚੇਅਰਮੈਨ ਥਾਪਿਆ ਗਿਆ ਹੈ ਅਤੇ ਛੇਤੀ ਹੀ  ਬਾਕੀ ਮੈਂਬਰਾਂ ਦੇ ਨਾਮਾਂ ਦਾ ਐਲਾਨ ਵੀ ਕਰ ਦਿੱਤਾ ਜਾਵਗਾ| 
ਉਹਨਾਂ ਮੰਗ ਕੀਤੀ ਕਿ ਕੇਂਦਰ ਅਤੇ ਪੰਜਾਬ ਸਰਕਾਰ ਲਗਾਤਾਰ ਵੱਧ ਰਹੀਆਂ ਪੈਟਰੋਲ-ਡੀਜਲ ਦੀਆਂ ਕੀਮਤਾਂ ਨੂੰ ਘੱਟ ਕਰਨ ਲਈ ਟੈਕਸਾਂ ਵਿੱਚ ਕਟੌਤੀ ਕਰਨ ਤਾਂ ਜੋ ਆਮ ਜਨਤਾ ਨੂੰ ਰਾਹਤ ਮਿਲੇ| ਉਹਨਾਂ ਕਿਹਾ ਕਿ ਇੰਟਕ ਪੰਜਾਬ ਵਲੋਂ ਸੂਬੇ ਵਿੱਚ ਪਾਣੀ ਅਤੇ                      ਬੇਰੁਜਗਾਰੀ ਦੀ ਸੱਮਸਿਆ ਨੂੰ ਹੱਲ ਕਰਨ ਲਈ ਪਹਿਲ ਦੇ ਆਧਾਰ ਤੇ ਕੰਮ ਕੀਤੇ ਜਾਣਗੇ|

Leave a Reply

Your email address will not be published. Required fields are marked *