ਇੰਟਰਨੈਟ ਆਧਾਰਿਤ ਠੱਗੀ ਤੋਂ ਚੇਤੰਨ ਰਹਿਣ ਦੀ ਲੋੜ


ਦਿੱਲੀ ਪੁਲੀਸ ਦੇ ਸਾਈਬਰ ਸੈਲ ਨੇ ਪਿਛਲੇ ਹਫਤੇ ਇੱਕ ਅੰਤਰਰਾਸ਼ਟਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਨਕਲੀ ਕਾਲ ਸੈਂਟਰ ਚਲਾ ਕੇ ਵਿਦੇਸ਼ੀਆਂ ਨੂੰ ਕਰੋੜਾਂ ਦਾ ਚੂਨਾ ਲਗਾ ਰਿਹਾ ਸੀ। ਇਸ ਗਿਰੋਹ ਨੇ ਅਮਰੀਕਾ ਦੇ 4,000 ਤੋਂ ਵੀ ਜਿਆਦਾ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ 90 ਕਰੋੜ ਰੁਪਏ ਤੋਂ ਜਿਆਦਾ ਦੀ ਠੱਗੀ ਕੀਤੀ। ਗਿਰੋਹ ਦੁਬਈ ਵਿੱਚ ਬੈਠੇ ਸਰਗਨਾ ਦੇ ਇਸ਼ਾਰੇ ਤੇ ਇਹ ਕੰਮ ਕਰ ਰਿਹਾ ਸੀ। ਸਕੈਮ ਕਾਲ ਦਾ ਗਿਰੋਹ ਅਜਿਹਾ ਹੁੰਦਾ ਹੈ ਕਿ ਉਹ ਲੋਕਾਂ ਦੀ ਲੋੜ ਦੇ ਹਿਸਾਬ ਨਾਲ ਆਪਣੀ ਸਾਜਿਸ਼ ਰਚਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਜਾਲ ਵਿੱਚ ਫਸਾਉਂਦਾ ਹੈ।
ਦਸੰਬਰ ਦੀ ਸ਼ੁਰੂਆਤ ਵਿੱਚ ਅਮਰੀਕਾ ਤੋਂ ਖਬਰਾਂ ਆਈਆਂ ਕਿ ਸਕੈਮ ਕਾਲਰਸ ਲੋਕਾਂ ਨੂੰ ਕੋਰੋਨਾ ਵੈਕਸੀਨ ਉਪਲੱਬਧ ਕਰਵਾਉਣ ਦੇ ਨਾਮ ਤੇ ਠੱਗ ਰਹੇ ਹਨ। ਸਕੈਮਰਸ (ਘੋਟਾਲੇਬਾਜ) ਲੋਕਾਂ ਨੂੰ ਕਾਲ ਕਰਦੇ ਹਨ ਅਤੇ ਉਨ੍ਹਾਂ ਤੋਂ ਸੋਸ਼ਲ ਸਿਕਿਓਰਿਟੀ ਨੰਬਰ ਸ਼ੇਅਰ ਕਰਵਾ ਲੈਂਦੇ ਹਨ। ਗੱਲ ਫੈਲੀ ਤਾਂ ਪਿਛਲੇ ਹਫਤੇ ਨਿਊ ਯਾਰਕ ਦੇ ਸਿਹਤ ਮਾਹਿਰਾਂ ਵਲੋਂ ਚਿਤਾਵਨੀ ਜਾਰੀ ਕੀਤੀ ਗਈ ਕਿ ਅਜਿਹੇ ਅਣਜਾਣ ਫੋਨ ਕਾਲ ਨੂੰ ਅਣਦੇਖਿਆ ਕਰੋ। ਇਸਦੀ ਜਾਣਕਾਰੀ ਪੁਲੀਸ ਨੂੰ ਦਿਓ। ਇਹ ਘੋਟਾਲੇਬਾਜ ਗੱਲਬਾਤ ਨਾਲ ਲੋਕਾਂ ਨੂੰ ਫਸਾਉਂਦੇ ਹਨ, ਸੋਸ਼ਲ ਸਿਕਿਓਰਿਟੀ ਨੰਬਰ, ਜੋ ਅਮਰੀਕਾ ਦੇ ਸਥਾਈ ਅਤੇ ਅਸਥਾਈ ਨਾਗਰਿਕ (ਜੋ ਉੱਥੇ ਕੰਮ ਕਰਦੇ ਹਨ) ਨੂੰ ਦਿੱਤਾ ਜਾਂਦਾ ਹੈ, ਉਸਨੂੰ ਸ਼ੇਅਰ ਕਰਵਾ ਲੈਂਦੇ ਹਨ। ਸਕੈਮ ਕਾਲਰਸ ਦੀ ਕਾਲੀ ਦੁਨੀਆ ਅਜਿਹੀ ਹੈ ਕਿ ਇਹ ਕਿਸੇ ਦੂਰ ਦੇਸ਼ ਵਿੱਚ ਬੈਠੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਲੈਂਦੇ ਹਨ। ਜਿੰਨਾ ਵੱਡਾ ਗੈਂਗ, ਓਨਾ ਵੱਡਾ ਗੋਰਖ ਧੰਦਾ। ਆਪਣੇ ਬੋਲਣ ਦੇ ਤਰੀਕੇ ਨੂੰ ਕਾਲ ਸੈਂਟਰ ਵਿੱਚ ਬੈਠੇ ਇਹ ਠੱਗ ਇਸ ਤਰ੍ਹਾਂ ਬਦਲ ਲੈਂਦੇ ਹਨ ਕਿ ਸਾਹਮਣੇ ਵਾਲੇ ਨੂੰ ਪਤਾ ਹੀ ਨਹੀਂ ਚੱਲਦਾ ਕਿ ਕਾਲਰ ਕਿਸ ਦੇਸ਼ ਤੋਂ ਹੈ।
ਅਕਸਰ ਸ਼ਿਕਾਇਤਾਂ ਸੁਣਨ ਨੂੰ ਮਿਲਦੀਆਂ ਹਨ ਕਿ ਅਕਾਉਂਟ ਤੋਂ ਰੁਪਏ ਨਿਕਲ ਗਏ। ਕਈ ਵਾਰ ਉਸ ਵਿੱਚ ਸਾਡੀ ਲਾਪਰਵਾਹੀ ਵੀ ਸ਼ਾਮਿਲ ਰਹਿੰਦੀ ਹੈ ਅਤੇ ਕਾਲ ਸਕੈਮਰ ਖੇਡ ਕਰ ਜਾਂਦੇ ਹਨ। ਕਿਸੇ ਅਣਜਾਣ ਨੰਬਰ ਤੋਂ ਫੋਨ ਆਉਂਦਾ ਹੈ ਕਿ ਮੈਂ ਤੁਹਾਡੇ ਬੈਂਕ ਤੋਂ ਬੋਲ ਰਿਹਾ/ਰਹੀ ਹਾਂ। ਤੁਹਾਡਾ ਡੈਬਿਟ ਕਾਰਡ ਜਾਂ ਅਕਾਉਂਟ ਨੰਬਰ ਹੁਣੇ ਬਲਾਕ ਹੋ ਜਾਵੇਗਾ। ਇਸਤੋਂ ਬਾਅਦ ਸਾਹਮਣੇ ਵਾਲਾ ਦਬਾਅ ਵਿੱਚ ਆ ਜਾਂਦਾ ਹੈ ਅਤੇ ਆਪਣੀ ਡਿਟੇਲ ਸ਼ੇਅਰ ਕਰ ਦਿੰਦਾ ਹੈ। ਪੇਟੀਐਮ ਜਾਂ ਭੀਮ ਐਪ ਅਪਡੇਟ ਕਰਵਾਉਣ ਦੇ ਨਾਮ ਤੇ ਵੀ ਖੇਡ ਹੋ ਜਾਂਦਾ ਹੈ। ਕਦੇ ਇਨਕਮ ਟੈਕਸ ਡਿਪਾਰਟਮੈਂਟ ਜਾਂ ਐਲਆਈਸੀ ਕਾਲ ਸੈਂਟਰ ਤੋਂ ਖੁਦ ਨੂੰ ਦੱਸ ਕੇ ਲੋਕਾਂ ਨੂੰ ਠੱਗਿਆ ਜਾ ਰਿਹਾ ਹੈ। ਇਹ ਠੱਗ ਦਿੱਲੀ, ਗੁੜਗਾਂਓ, ਮੁੰਬਈ ਦੇ ਪਿਛੜੇ ਇਲਾਕੇ ਵਿੱਚ ਆਪਣਾ ਠਿਕਾਣਾ ਲਭਦੇ ਹਨ। ਮੁੰਬਈ ਵਿੱਚ ਧਾਰਾਵੀ ਇਲਾਕਾ ਇਨ੍ਹਾਂ ਦਾ ਮਸ਼ਹੂਰ ਠਿਕਾਣਾ ਹੈ। ਇਹ ਦਿੱਲੀ ਵਿੱਚ ਕਿਸੇ ਝੋਪੜਪੱਟੀ ਜਾਂ ਉਦਯੋਗਿਕ ਖੇਤਰ ਵਿੱਚ ਰਹਿ ਲੈਂਦੇ ਹਨ, ਤਾਂ ਕਿ ਕਿਸੇ ਨੂੰ ਇਹਨਾਂ ਦੀਆਂ ਗਤੀਵਿਧੀਆਂ ਤੇ ਸ਼ੱਕ ਨਾ ਹੋਵੇ। ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਕੁੱਝ ਸਕੈਮ ਬੈਟਰਸ ਮਤਲਬ ਕਿ ਇਨ੍ਹਾਂ ਠੱਗਾਂ ਨੂੰ ਫੜਨ ਵਾਲਿਆਂ ਦੇ ਵੀਡੀਓ ਵੀ ਖੂਬ ਵਾਇਰਲ ਹੋ ਰਹੇ ਹਨ। ਘੋਟਾਲੇਬਾਜ ਕਿਵੇਂ ਇਹਨਾਂ ਦੀ ਪਕੜ ਵਿੱਚ ਆਉਂਦੇ ਹਨ, ਉਹ ਇਸਦੀ ਪੂਰੀ ਕਹਾਣੀ ਵੀਡੀਓ ਵਿੱਚ ਦਿਖਾਉਂਦੇ ਹਨ।
ਇਹ ਸਕੈਮਰਸ ਕਈ ਪੱਧਰਾਂ ਤੇ ਕੰਮ ਕਰਦੇ ਹਨ। ਕੁੱਝ ਦਾ ਨੈਟਵਰਕ ਇੰਟਰਨੈਸ਼ਨਲ ਪੱਧਰ ਦਾ ਹੁੰਦਾ ਹੈ, ਕੁੱਝ ਆਪਣੇ ਦੇਸ਼ ਵਿੱਚ ਹੀ ਆਪਣਾ ਗੋਰਖ ਧੰਦਾ ਚਲਾਉਂਦੇ ਹਨ। ਇੱਥੇ ਗੱਲ ਕੀਤੀ ਜਾ ਰਹੀ ਹੈ, ਆਪਣੇ ਦੇਸ਼ ਦੇ ਸਕੈਮਰਸ ਦੀ। ਇਹ ਗੱਲਬਾਤ ਵਿੱਚ ਮਾਹਿਰ ਹੁੰਦੇ ਹਨ। ਇੰਝ ਹੀ ਇੱਕ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਦਿੱਲੀ ਦਾ ਇੱਕ ਵਿਅਕਤੀ ਇਨ੍ਹਾਂ ਦੇ ਜਾਲ ਵਿੱਚ ਆਉਣ ਤੋਂ ਬਚ ਜਾਂਦਾ ਹੈ। ਉਹ ਪੁਰਾਣੀਆਂ ਚੀਜਾਂ ਵੇਚਣ ਵਾਲੇ ਐਪ ਤੇ ਇੱਕ ਬੁਲੇਟ ਬਾਇਕ ਲੱਭਦਾ ਹੈ। ਹੇਠਾਂ ਲਿਖੇ ਮੋਬਾਇਲ ਨੰਬਰ ਤੇ ਫੋਨ ਕਰਨ ਤੇ ਪਤਾ ਚੱਲਦਾ ਹੈ ਕਿ ਬਾਇਕ ਵੇਚਣ ਵਾਲਾ ਵਿਅਕਤੀ ਏਅਰਪੋਰਟ ਤੇ ਕੰਮ ਕਰਦਾ ਹੈ। ਉਸਨੇ ਖੁਦ ਨੂੰ ਆਰਮੀ ਸਟਾਫ ਦੱਸਿਆ। ਗਾਹਕ ਬਣੇ ਵਿਅਕਤੀ ਨੇ ਬਾਇਕ ਲੈਣ ਦੀ ਇੱਛਾ ਜਤਾਈ ਤਾਂ ਉਸਨੇ ਆਈਡੀ ਪਰੂਫ ਲੈ ਕੇ ਬੁਲਾਇਆ ਅਤੇ ਕਿਹਾ ਪੈਸੇ ਆਨਲਾਈਨ ਦੇਣੇ ਪੈਣਗੇ। ਪੁੱਛਣ ਤੇ ਉਸਨੇ ਦੱਸਿਆ ਕਿ ਡਿਊਟੀ ਦੌਰਾਨ ਉਹ ਆਪਣੇ ਕੋਲ ਨਗਦੀ ਨਹੀਂ ਰੱਖ ਸਕਦਾ।
ਬਾਇਕ ਕਿੱਥੇ ਮਿਲੇਗੀ? ਤਾਂ ਉਸਨੇ ਦੱਸਿਆ ਕਿ ਦਿੱਲੀ ਵਿੱਚ ਮੇਰੇ ਕੋਲ ਹੈ। ਆਨਲਾਈਨ ਪੇਮੇਂਟ ਦੀ ਗੱਲ, ਬਾਇਕ ਦਾ ਠਿਕਾਣਾ ਇਨ੍ਹਾਂ ਗੱਲਾਂ ਤੋਂ ਉਹ ਚੇਤੰਨ ਹੋ ਗਿਆ। ਬਾਇਕ ਖਰੀਦਣ ਵਾਲੇ ਵਿਅਕਤੀ ਨੇ ਜਦੋਂ ਕੀਮਤ ਦੇਖੀ ਤਾਂ 20-25 ਹਜਾਰ ਰੁਪਏ। ਹੁਣ ਉਸਦਾ ਮੱਥਾ ਠੜਕਿਆ। ਸਖਤੀ ਕਰਣ ਤੇ ਸਕੈਮਰ ਟੁੱਟ ਗਿਆ ਅਤੇ ਬੋਲਿਆ ਕਿ ਉਹ ਓਡਿਸ਼ਾ ਵਿੱਚ ਰਿਹਾ ਹੈ। ਸਾਡੇ ਦੇਸ਼ ਵਿੱਚ ਇੰਝ ਹੀ ਪੜੇ-ਲਿਖੇ ਲੋਕ ਰਸਤਾ ਭਟਕ ਰਹੇ ਹਨ। ਫੋਨ ਅਤੇ ਇੰਟਰਨੈਟ ਫਰੈਂਡਲੀ ਹੋ ਕੇ ਉਹ ਅਜਿਹੇ ਗਿਰੋਹ ਵਿੱਚ ਸ਼ਾਮਿਲ ਹੋ ਰਹੇ ਹਨ ਅਤੇ ਲੱਗਭੱਗ ਹਰ ਹਫਤੇ ਫੜੇ ਜਾ ਰਹੇ ਹਨ।
ਦਿਲੀਪ ਲਾਲ

Leave a Reply

Your email address will not be published. Required fields are marked *