ਇੰਟਰਨੈਟ ਦੇ ਜਾਲ ਵਿੱਚ ਫਸੇ ਲੋਕ

ਇੰਟਰਨੈਟ ਸ਼ਟਡਾਉਨ ਦੇ ਮਾਮਲੇ ਵਿੱਚ ਭਾਰਤ ਦੁਨੀਆ ਵਿੱਚ ਸਭ ਤੋਂ ਅੱਗੇ ਹੈ| ਹਾਲ ਹੀ ਵਿੱਚ ਯੂਨੈਸਕੋ ਅਤੇ ਇੰਟਰਨੈਸ਼ਨਲ ਫੈਡਰੇਸ਼ਨ ਆਫ ਜਰਨਲਿਸਟਸ ਵਲੋਂ ਜਾਰੀ ‘ਸਾਊਥ ਏਸ਼ੀਆ ਪ੍ਰੈਸ ਫੀਡਮ ਰਿਪੋਰਟ 2017 – 18’ ਦੇ ਮੁਤਾਬਕ ਬਾਕੀ ਦੁਨੀਆ ਦੇ ਮੁਕਾਬਲੇ ਸਾਊਥ ਏਸ਼ੀਆ ਵਿੱਚ ਇੰਟਰਨੈਟ ਸ਼ਟਡਾਉਨ ਦੀਆਂ ਘਟਨਾਵਾਂ ਜ਼ਿਆਦਾ ਹੁੰਦੀਆਂ ਹਨ , ਜਦੋਂ ਕਿ ਸਾਉਥ ਏਸ਼ੀਆ ਵਿੱਚ ਭਾਰਤ ਅੱਵਲ ਹੈ| ਇੰਟਰਨੈਟ ਸ਼ਟਡਾਊਨ ਦਾ ਮਤਲਬ ਹੈ ਕਾਨੂੰਨ- ਵਿਵਸਥਾ ਬਣਾ ਕੇ ਰੱਖਣ ਦੇ ਉਦੇਸ਼ ਨਾਲ ਸ਼ਾਸਨ ਦੇ ਆਦੇਸ਼ ਤੇ ਕਿਸੇ ਖਾਸ ਖੇਤਰ ਵਿੱਚ ਕੁੱਝ ਸਮੇਂ ਲਈ ਇੰਟਰਨੈਟ ਸੇਵਾਵਾਂ ਰੋਕ ਦੇਣਾ| ਮਈ 2017 ਤੋਂ ਅਪ੍ਰੈਲ 2018 ਦੇ ਵਿਚਾਲੇ ਦੀ ਮਿਆਦ ਵਿੱਚ ਪੂਰੇ ਦੱਖਣ ਏਸ਼ੀਆ ਵਿੱਚ ਇੰਟਰਨੈਟ ਸ਼ਟਡਾਊਨ ਦੀਆਂ 97 ਘਟਨਾਵਾਂ ਰਿਕਾਰਡ ਕੀਤੀਆਂ ਗਈਆਂ, ਜਿਨ੍ਹਾਂ ਵਿੱਚ 82 ਇਕੱਲੇ ਭਾਰਤ ਵਿੱਚ ਹੋਈਆਂ| ਪਾਕਿਸਤਾਨ ਅਤੇ ਅਫਗਾਨਿਸਤਾਨ ਵਰਗੇ ਦੰਗਾਗ੍ਰਸਤ ਮੰਨੇ ਜਾਣ ਵਾਲੇ ਦੇਸ਼ ਸਾਡੇ ਤੋਂ ਬਿਹਤਰ ਹਾਲਤ ਵਿੱਚ ਹਨ| ਇਸ ਮਿਆਦ ਵਿੱਚ ਪਾਕਿਸਤਾਨ ਵਿੱਚ 12 ਇੰਟਰਨੈਟ ਸ਼ਟਡਾਊਨ ਹੋਏ ਜਦੋਂਕਿ ਅਫਗਾਨਿਸਤਾਨ ਅਤੇ ਸ਼੍ਰੀਲੰਕਾ ਵਿੱਚ ਸਿਰਫ ਇੱਕ – ਇੱਕ ਘਟਨਾ ਦਰਜ ਹੋਈ| ਉਂਜ ਇਹਨਾਂ ਦੇਸ਼ਾਂ ਵਿੱਚ ਇੰਟਰਨੈਟ ਦੀ ਪਹੁੰਚ ਸੀਮਿਤ ਹੈ ਇਸ ਲਈ ਇੱਥੇ ਉਸਦੇ ਦੁਰਉਪਯੋਗ ਦੀ ਵੀ ਜ਼ਿਆਦਾ ਗੁੰਜਾਇਸ਼ ਨਹੀਂ ਰਹਿੰਦੀ| ਪਰੰਤੂ ਭਾਰਤ ਵਰਗੇ ਲੋਕਤਾਂਤਰਿਕ ਦੇਸ਼ ਦੀ ਤੁਲਣਾ ਇਸ ਮਾਮਲੇ ਵਿੱਚ ਪੱਛਮ ਦੇ ਵਿਕਸਿਤ ਅਤੇ ਲੋਕਤਾਂਤਰਿਕ ਸਮਾਜਾਂ ਨਾਲ ਹੋਵੇਗੀ ਅਤੇ ਅੰਕੜੇ ਦੱਸਦੇ ਹਨ ਕਿ ਭਾਰਤ ਇਸ ਤੁਲਣਾ ਵਿੱਚ ਕਿਤੇ ਨਹੀਂ ਠਹਿਰਦਾ| ਕਸ਼ਮੀਰ ਭਾਰਤ ਦਾ ਅਜਿਹਾ ਖੇਤਰ ਹੈ ਜਿੱਥੇ ਅਕਸਰ ਅਜਿਹੇ ਕਦਮ ਚੁੱਕਣੇ ਪੈਂਦੇ ਹਨ ਪਰੰਤੂ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਹਾਲ ਦੇ ਦਿਨਾਂ ਵਿੱਚ ਇੰਟਰਨੈਟ ਸ਼ਟਡਾਊਨ ਦੀਆਂ ਕਾਫ਼ੀ ਘਟਨਾਵਾਂ ਹੋਈਆਂ ਹਨ| ਅਜਿਹਾ ਲੱਗਦਾ ਹੈ ਕਿ ਪ੍ਰਸ਼ਾਸਨ ਸ਼ਾਂਤੀ ਸਥਾਪਨਾ ਦੇ ਲਿਹਾਜ਼ ਨਾਲ ਇਸਨੂੰ ਆਸਾਨ ਅਤੇ ਹਾਨੀਰਹਿਤ ਕਦਮ ਮਨ ਕੇ ਚੱਲਦਾ ਹੈ| ਅਕਸਰ ਕਾਨੂੰਨ ਵਿਵਸਥਾ ਨੂੰ ਖਤਰੇ ਦਾ ਖਦਸ਼ਾ ਹੋਣ ਤੇ ਇੰਟਰਨੈਟ ਸ਼ਟਡਾਊਨ ਦੇ ਆਦੇਸ਼ ਦੇ ਦਿੱਤੇ ਜਾਂਦੇ ਹਨ| ਪਰੰਤੂ ਜਿਵੇਂ ਕਿ ਰਿਪੋਰਟ ਵਿੱਚ ਦੱਸਿਆ ਗਿਆ ਹੈ ਇਸ ਨਾਲ ਜਿੱਥੇ ਲੋਕਾਂ ਦਾ ਆਜਾਦ ਰੂਪ ਨਾਲ ਸੂਚਨਾ ਹਾਸਲ ਕਰਨ ਦਾ ਅਧਿਕਾਰ ਰੁਕਦਾ ਹੈ ਉਥੇ ਹੀ ਪ੍ਰੈਸ ਅਤੇ ਮੀਡੀਆ ਲਈ ਆਪਣਾ ਕੰਮ ਕਰਨਾ ਔਖਾ ਹੋ ਜਾਂਦਾ ਹੈ| ਇੰਨਾ ਹੀ ਨਹੀਂ, ਇੰਟਰਨੈਟ ਸ਼ਟਡਾਊਨ ਵਰਗੀਆਂ ਘਟਨਾਵਾਂ ਦੀ ਬਹੁਤਾਤ ਇੱਕ ਸਮਾਜ ਦੇ ਰੂਪ ਵਿੱਚ ਸਾਡੀ ਪਰਪੱਕਤਾ ਤੇ ਵੀ ਸਵਾਲ ਚੁੱਕਦੀ ਹੈ| ਇਸ ਨਾਲ ਪਤਾ ਚੱਲਦਾ ਹੈ ਕਿ ਇੱਕ ਸਮਾਜ ਦੇ ਰੂਪ ਵਿੱਚ ਅਸੀਂ ਜਾਗਰੂਕ ਨਹੀਂ ਹਾਂ| ਅਸੀਂ ਨਾ ਤਾਂ ਖਬਰਾਂ ਅਤੇ ਅਫਵਾਹਾਂ ਵਿੱਚ ਫਰਕ ਕਰ ਪਾਉਂਦੇ ਹਾਂ ਨਾ ਹੀ ਅਫਵਾਹਾਂ ਦੇ ਖੁਦ ਤੇ ਅਸਰ ਨੂੰ ਕਾਬੂਕਰ ਪਾਉਂਦੇ ਹਾਂ| ਸਪਸ਼ਟ ਹੈ ਕਿ ਸਰਕਾਰ ਅਤੇ ਸਮਾਜ ਦੋਵਾਂ ਨੂੰ ਇਸ ਮੋਰਚੇ ਤੇ ਮਿਲ ਕੇ ਕੰਮ ਕਰਨਾ ਪਵੇਗਾ|
ਮਨੋਜ ਤਿਵਾਰੀ

Leave a Reply

Your email address will not be published. Required fields are marked *