ਇੰਟਰ ਕਾਲਜ ਐਥਲੈਟਿਕਸ ਵਿੱਚ ਕਾਂਟੀਨੈਂਟਲ ਇੰਸਟੀਚਿਊਟ ਦੇ ਐਥਲੀਟ ਦੀ ਸ਼ਾਨਦਾਰ ਕਾਰਗੁਜਾਰੀ

ਐਸ ਏ ਐਸ ਨਗਰ, 4 ਅਪ੍ਰੈਲ (ਸ.ਬ.) ਸਥਾਨਕ ਕਾਂਟੀਨੈਂਟਲ ਇੰਸਟੀਚਿਊਟ ਆਫ ਇੰਜੀਨਿਅਰਿੰਗ ਐਂਡ ਟੈਕਨੋਲੋਜੀ (ਸੀ.ਆਈ.ਈ.ਟੀ.) ਦੇ ਵਿਦਿਆਰਥੀਆਂ ਨੇ ਮਹਾਰਾਜਾ ਰੰਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੀ ਦੂਜੀ ਇੰਟਰ ਕਾਲਜ ਐਥਲੇਟਿਕਸ ਮੀਟ ਵਿਚ ਕੁੱਲ 9 ਮੈਡਲ ਆਪਣੇ ਨਾਂ ਕੀਤੇ, ਜਿਨ੍ਹਾਂ ਵਿਚ 4 ਗੋਲਡ, ਤਿੰਨ ਸਿਲਵਰ ਅਤੇ ਦੋ ਬਰਾਉਂਜ ਮੈਡਲ ਸ਼ਾਮਲ ਹਨ|
ਇਨ੍ਹਾਂ ਸਪੋਰਟਸ ਮੀਟ ਵਿਚ ਸੀ.ਆਈ.ਈ.ਟੀ. ਦੇ ਗੌਤਮ ਸਿੰਘ ਨੇ ਟ੍ਰਿਪਲ ਜੰਪ ਅਤੇ ਲਾਂਗ ਜੰਪ ਵਿਚ ਦੋ ਗੋਲਡ ਮੈਡਲ ਆਪਣੇ ਨਾਂ ਕੀਤੇ| ਉਸਨੂੰ ਬੇਸਟ ਐਥਲੀਟ ਆਫ ਦਿ ਮੀਟ ਦਾ ਖਿਤਾਬ ਵੀ ਮਿਲਿਆ|
ਉਥੇ ਹੀ ਐਮਬੀਏ ਦੇ ਵਿਦਿਆਰਥੀ ਮਨਪ੍ਰੀਤ ਸਿੰਘ ਨੇ ਡਿਸਕਸ ਥ੍ਰੋ ਵਿਚ ਗੋਲਡ ਮੈਡਲ ਜਿੱਤਿਆ ਅਤੇ ਸ਼ਾਟਪੁਟ ਥ੍ਰੋ ਵਰਗ ਵਿਚ ਸਿਲਵਰ ਆਪਣੇ ਨਾਂ ਕੀਤਾ| ਬੀਟੈਕ ਦੀ ਵਿਦਿਆਰਥਣ ਰਮਨਜੀਤ ਕੌਰ ਨੇ ਵੀ ਡਿਸਕਸ ਥ੍ਰੋ ਵਿਚ ਗੋਲਡ ਮੈਡਲ ਜਿਤਿਆ ਅਤੇ ਮੀਟ ਰਿਕਾਰਡ ਵੀ ਆਪਣੇ ਨਾਂ ਕੀਤਾ| ਬੀ.ਟੈਕ. ਦੇ ਅਮਨਪ੍ਰੀਤ ਸਿੰਘ ਨੇ 5000 ਮੀਟਰ ਅਤੇ 10000 ਮੀਟਰ ਰੇਸ ਵਿਚ ਦੋ ਸਿਲਵਰ ਤਮਗੇ ਜਿੱਤੇ| ਬੀ.ਟੈਕ. ਦੀ ਵਿਦਿਆਰਥਣ ਹਰਮਨਪ੍ਰੀਤ ਕੌਰ ਨੇ 3000 ਮੀਟਰ ਰੇਸ ਸਮੇਤ ਦੋ ਬਰਾਉਂਜ ਆਪਣੇ ਨਾਂ ਕੀਤੇ|

Leave a Reply

Your email address will not be published. Required fields are marked *