ਇੰਟਰ ਕਾਲਜ ਟੇਬਲ ਟੈਨਿਸ ਮੁਕਾਬਲਿਆਂ ਵਿਚ ਸੀ ਜੀ ਸੀ ਝੰਜੇੜੀ ਦੀਆਂ ਕੁੜੀਆਂ ਦਾ ਵਧੀਆ ਪ੍ਰਦਰਸ਼ਨ

ਇੰਟਰ ਕਾਲਜ ਟੇਬਲ ਟੈਨਿਸ ਮੁਕਾਬਲਿਆਂ ਵਿਚ ਸੀ ਜੀ ਸੀ ਝੰਜੇੜੀ ਦੀਆਂ ਕੁੜੀਆਂ ਦਾ ਵਧੀਆ ਪ੍ਰਦਰਸ਼ਨ
ਏ ਐਸ ਗਰੁੱਪ ਖੰਨਾ ਨੂੰ 3-1 ਨਾਲ ਹਰਾ ਕੇ ਕਾਂਸੀ ਦਾ ਤਮਗ਼ਾ ਜਿੱਤਿਆ

ਐਸ ਏ ਐਸ ਨਗਰ, 3 ਸਤੰਬਰ (ਸ.ਬ.) ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕਾਲਜ ਦੀਆਂ ਕੁੜੀਆਂ ਨੇ ਬੀਤੇ ਦਿਨ ਆਈ ਕੇ ਗੁਜਰਾਲ ਪੀ ਟੀ ਯੂ ਦੇ ਕਾਲਜਾਂ ਦਰਮਿਆਨ ਹੋਏ ਲੜਕੀਆਂ ਦੇ ਇੰਟਰ ਕਾਲਜ ਟੇਬਲ ਟੈਨਿਸ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਝੰਜੇੜੀ ਕਾਲਜ ਨੇ ਤੀਜੀ ਪੁਜ਼ੀਸ਼ਨ ਹਾਸਿਲ ਕੀਤੀ ਹੈ| ਜਲੰਧਰ ਦੇ ਸੀ ਟੀ ਕਾਲਜ ਵਿਚ ਹੋਏ ਇੰਟਰ ਕਾਲਜ ਮੁਕਾਬਲਿਆਂ ਵਿਚ ਸੀ ਜੀ ਸੀ ਲਾਂਡਰਾਂ, ਏ ਐਸ ਗਰੁੱਪ ਖੰਨਾ, ਪੀ ਸੀ ਈ ਟੀ ਬੱਦੋਵਾਲ ਆਰ ਆਈ ਈ ਟੀ ਫਗਵਾੜਾ, ਰਿਆਤ ਬਾਹਰਾ ਗਰੁੱਪ ਰੇਲਮਾਜ਼ਰਾ ਦੀਆਂ ਟੀਮਾਂ ਨੇ ਹਿੱਸਾ ਲਿਆ ਸੀ| ਪਹਿਲੇ ਨਾਕ ਆਊਟ ਮੁਕਾਬਲੇ ਵਿਚ ਪੀ ਸੀ ਈ ਟੀ ਬੱਦੋਵਾਲ ਨੂੰ ਝੰਜੇੜੀ ਕਾਲਜ ਦੀ ਟੀਮ ਨੇ 3-0 ਦੇ ਫ਼ਰਕ ਨਾਲ ਹਰਾਇਆ| ਸੈਮੀਫਾਈਨਲ ਦੇ ਮੁਕਾਬਲੇ ਵਿਚ ਸੈਮੀਫਾਈਨਲ ਵਿਚ ਝੰਜੇੜੀ ਕਾਲਜ ਦਾ ਮੁਕਾਬਲਾ ਏ ਐਸ ਗਰੁੱਪ ਨਾਲ ਹੋਇਆ, ਜਿਸ ਵਿਚ ਝੰਜੇੜੀ ਕਾਲਜ ਦੀਆਂ ਖਿਡਾਰਨਾਂ ਨੇ ਇਹ ਮੁਕਾਬਲਾ 3-1 ਦੇ ਫ਼ਰਕ ਨਾਲ ਜਿੱਤਿਆਂ| ਇਨ੍ਹਾਂ ਮੁਕਾਬਲਿਆਂ ਵਿਚ ਝੰਜੇੜੀ ਕਾਲਜ ਦੀ ਕੈਪਟਨ ਭਾਰਤੀ, ਰਿਸ਼ੂ ਝਾਅ, ਅਭਿਮਾ ਸ਼ਰਮਾ ਅਤੇ ਸ਼ਿਖਾ ਸ਼ਰਮਾ ਦਾ ਪ੍ਰਦਰਸ਼ਨ ਬਿਹਤਰੀਨ ਰਿਹਾ|

Leave a Reply

Your email address will not be published. Required fields are marked *