ਇੰਟਰ ਸਟੇਟ ਵੂਮੈਨ ਕ੍ਰਿਕਟ ਟੂਰਨਾਮੈਂਟ ਵਿਚ ਚੰਡੀਗੜ੍ਹ ਦੀ ਟੀਮ ਨੇ ਪੱਛਮੀ ਬੰਗਾਲ ਦੀ ਟੀਮ ਨੂੰ 30 ਦੌੜਾਂ ਨਾਲ ਹਰਾਇਆ

ਮੁੰਬਈ, 6 ਮਾਰਚ (ਸ.ਬ.) ਮੁੰਬਈ ਵਿਖੇ ਕਰਵਾਏ ਜਾ ਰਹੇ ਇੰਟਰ ਸਟੇਟ ਵੂਮੈਨ ਕ੍ਰਿਕਟ ਟੂਰਨਾਮੈਂਟ ਵਿੱਚ ਚੰਡੀਗੜ੍ਹ ਦੀ ਟੀਮ ਨੇ ਅੱਜ ਪਹਿਲੇ ਹੀ ਮੈਚ ਵਿੱਚ ਪੱਛਮੀ ਬੰਗਾਲ ਦੀ ਟੀਮ ਨੂੰ 30 ਦੌੜਾਂ ਨਾਲ ਹਰਾ ਦਿਤਾ|
ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੈਟਿੰਗ ਕਰਨ ਦਾ ਫੈਸਲਾ ਕੀਤਾ ਅਤੇ ਪੱਛਮੀ ਬੰਗਾਲ ਦੀ ਟੀਮ ਲਈ 20 ਓਵਰਾਂ ਵਿੱਚ 134 ਦੌੜਾਂ ਬਣਾਉਣਾ ਦਾ ਟੀਚਾ ਰੱਖਿਆ| ਚੰਡੀਗੜ੍ਹ ਦੀ ਟੀਮ ਦੀ ਖਿਡਾਰਨ ਦਿਵਿਆ ਨੇ 60 ਗੇਦਾਂ ਉੱਪਰ 59 ਦੌੜਾਂ ਬਣਾਈਆਂ ਜਦੋਂ ਕਿ ਮਮਤਾ ਨੇ 23 ਗੇਂਦਾਂ ਉਪਰ 31 ਦੌੜਾਂ ਬਣਾਈਆਂ| ਇਸ ਮੈਚ ਵਿੱਚ ਚੰਡੀਗੜ੍ਹ ਦੀ ਟੀਮ ਨੇ ਬੌਲਿੰਗ ਕਰਦਿਆਂ ਰੀਣਾ ਅਤੇ ਅੰਕਿਤਾ ਨੇ ਇਕ ਇਕ ਵਿਕਟ ਅਤੇ ਰੂਚੀ ਨੇ ਦੋ ਵਿਕਟਾਂ ਲਈਆਂ|
ਪੱਛਮੀ ਬੰਗਾਲ ਦੀ ਟੀਮ 20 ਓਵਰਾਂ ਵਿੱਚ ਕੁਲ 103 ਦੌੜਾਂ ਹੀ ਬਣਾ ਸਕੀ ਅਤੇ ਇਸ ਤਰਾਂ ਚੰਡੀਗੜ੍ਹ ਦੀ ਟੀਮ 30 ਦੌੜਾਂ ਦੇ ਫਰਕ ਨਾਲ ਮੈਚ ਜਿੱਤ ਗਈ|

Leave a Reply

Your email address will not be published. Required fields are marked *