ਇੰਡਸਟਰੀਅਲ ਏਰੀਆ ਫੇਜ਼-9 ਮੁਹਾਲੀ ਵਿੱਚ 419-485 ਨੰ ਗਲੀਆਂ ਦੀ ਲਾਈਟ ਇਕ ਮਹੀਨੇ ਤੋਂ ਗੁਲ

ਐਸ. ਏ. ਐਸ ਨਗਰ, 26 ਜੁਲਾਈ (ਸ.ਬ.) ਮੁਹਾਲੀ ਦੇ ਇੰਡਸਟਰੀਅਲ ਏਰੀਆ ਫੇਜ਼ 9 ਵਿੱਚ 419 ਤੋਂ ਲੈ ਕੇ ਨੰ: 485 ਤੱਕ ਗਲੀਆਂ ਦੀ ਲਾਈਟ ਪਿਛਲੇ ਇਕ ਮਹੀਨੇ ਤੋਂ ਗੁਲ ਪਈ ਹੈ ਪਰ ਪਾਵਰ ਕੌਮ ਦੇ ਅਧਿਕਾਰੀ ਕੁੰਭਕਰਨੀ ਨੀਂਦ ਸੁਤੇ ਪਏ ਹਨ| ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਾਬਾ ਵਿਸ਼ਵਕਰਮਾ ਸਭਾ ਫੇਜ਼ 9, ਇੰਡਸਟਰੀਅਲ ਏਰੀਆ ਮੁਹਾਲੀ ਦੇ ਪ੍ਰਧਾਨ ਅਮਰਜੀਤ ਸਿੰਘ, ਜਨਰਲ ਸਕੱਤਰ ਓਂਕਾਰ ਸਿੰਘ, ਮੀਤ ਪ੍ਰਧਾਨ ਮਾਸਟਰ ਬਲਜੀਤ ਸਿੰਘ ਅਤੇ ਜਸਵੀਰ ਸਿੰਘ ਜੱਸੀ ਨੇ ਦੱਸਿਆ ਕਿ ਫੈਕਟਰੀ ਨੰਬਰ 419 ਤੋਂ 485 ਤੱਕ ਗਲੀਆਂ ਦੀ ਲਾਈਟ ਪਿਛਲੇ ਇਕ ਮਹੀਨੇ ਤੋਂ ਬੰਦ ਪਈ ਹੈ| ਮਹਿਕਮੇ ਵਿੱਚ ਸ਼ਿਕਾਇਤ ਕਰਨ ਦੇ ਬਾਵਜੂਦ ਲਾਈਟ ਚਾਲੂ ਨਹੀਂ ਹੋਈ| ਗਲੀਆਂ ਵਿੱਚ ਲਾਈਟ ਨਾ ਹੋਣ ਕਾਰਨ ਹਰ ਵੇਲੇ ਕਿਸੇ ਵੱਡੀ ਦੁਰਘਟਨਾ ਹੋਣ ਦਾ ਡਰ ਬਣਿਆ ਰਹਿੰਦਾ ਹੈ| ਇੰਡਸਟਰੀਅਲ ਏਰੀਏ ਵਿੱਚ ਰਹਿੰਦੇ ਪਰਿਵਾਰਾਂ ਦੀਆਂ ਔਰਤਾਂ ਅਤੇ ਬੱਚੀਆਂ ਸ਼ਾਮ ਨੂੰ ਘਰੇਲੂ ਕੰਮ ਲਈ ਘਰੋਂ ਬਾਹਰ ਨਹੀਂ ਨਿਕਲਦੇ| ਉਨ੍ਹਾਂ ਮੰਗ ਕੀਤੀ ਕਿ ਗਲੀਆਂ ਦੀ ਲਾਈਟ ਤੁਰੰਤ ਚਾਲੂ ਨਾ ਕੀਤੀ ਗਈ ਤਾਂ ਸਭਾ ਵੱਲੋਂ ਕੁੰਭ ਕਰਨੀ ਨੀਂਦਰ ਸੁੱਤੀ ਪਾਵਰ ਕੌਮ ਦੇ ਅਧਿਕਾਰੀਆਂ ਨੂੰ ਜਗਾਉਣ ਲਈ ਕੋਈ ਵੱਡਾ ਨਗਾਰਾ ਵਜਾਉਣਾ ਪਵੇਗਾ|
ਇਸ ਸਬੰਧੀ ਬਿਜਲੀ ਬੋਰਡ ਦੇ ਅਧਿਕਾਰੀ ਨੇ ਆਪਣਾ ਨਾ ਗੁਪਤ ਰੱਖਣ ਦੀ ਸ਼ਰਤ ਤੇ ਕਿਹਾ ਕਿ ਇਹ ਤੱਥ ਬਿਲਕੁਲ ਗਲਤ ਹੈ ਕਿ ਬਿਜਲੀ ਇਕ ਮਹੀਨੇ ਤੋਂ ਗੁਲ ਹੈ, ਕਿਸੇ ਵੀ ਨਿਵਾਸੀ ਵੱਲੋਂ ਕੋਈ ਸ਼ਿਕਾਇਤ ਨਹੀ ਕਰਵਾਈ ਗਈ ਹੈ| ਉਨ੍ਹਾਂ ਦੱਸਿਆ ਕਿ ਸਬੰਧਿਤ ਏਰੀਆ ਦੇ ਟਰਾਂਸਫ਼ਾਰਮਰ ਖਰਾਬ ਹੈ ਇਸ ਸਬੰਧੀ ਪਹਿਲਾਂ ਹੀ ਸਬੰਧਤ ਵਿਭਾਗ ਨੂੰ ਲਿਖਿਆ ਗਿਆ ਹੈ ਤੇ ਬਕਾਇਦਾ ਇਸ ਦੀ ਪੈਰਵਾਈ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *