ਇੰਡੀਆ ਪੋਸਟ ਪੇਮੈਂਟਸ ਬੈਂਕ ਭਾਰਤੀ ਬੈਂਕ ਵਿਵਸਥਾ ਦਾ ਨਵਾਂ ਰੂਪ

ਆਖਿਰਕਾਰ ਉਹ ਦਿਨ ਆ ਹੀ ਗਿਆ ਹੈ, ਜਦੋਂ ਸਾਡੇ ਗੁਆਂਢ ਦਾ ਛੋਟਾ ਜਿਹਾ ਡਾਕਖ਼ਾਨਾ, ਵੱਡੇ ਬੈਂਕ ਦੇ ਸਾਰੇ ਕੰਮ ਕਰੇਗਾ| ਇਸ ਡਾਕਖ਼ਾਨੇ ਤੋਂ ਲੋਕ ਬੈਂਕਾਂ ਦੀ ਤਰ੍ਹਾਂ ਪੈਸਿਆਂ ਅਤੇ ਦੀਗਰ ਆਰਥਿਕ ਗਤੀਵਿਧੀਆਂ ਦਾ ਸੰਚਾਲਨ ਕਰਨਗੇ| ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 1 ਸਤੰਬਰ ਨੂੰ ਇੰਡੀਆ ਪੋਸਟ ਪੇਮੈਂਟਸ ਬੈਂਕ ਮਤਲਬ ਆਈਪੀਪੀਬੀ ਦੇ ਸ਼ੁਭ ਆਰੰਭ ਦੇ ਨਾਲ ਹੀ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ| ਸਰਕਾਰ ਦੇ ਇਸ ਕਦਮ ਨਾਲ ਸਮਾਜਿਕ – ਆਰਥਿਕ ਵਿਕਾਸ ਦੇ ਪ੍ਰੋਗਰਾਮਾਂ ਨੂੰ ਨਵੀਂ ਤਾਕਤ ਮਿਲੇਗੀ| ਦੇਸ਼ ਦੀ ਇੱਕ ਵੱਡੀ ਆਬਾਦੀ ਦਾ ਵਿੱਤੀ ਸਮਾਵੇਸ਼ਨ ਅਤੇ ਡਿਜੀਟਲਾਈਜੇਸ਼ਨ ਹੋਵੇਗਾ| ਦੇਸ਼ ਦੇ ਕੋਨੇ-ਕੋਨੇ ਵਿੱਚ ਮੌਜੂਦ ਡਾਕਕਰਮੀ, ਘਰ -ਘਰ ਜਾ ਕੇ ਅਨੇਕ ਕੰਮਾਂ ਨੂੰ ਅੰਜਾਮ ਦੇਣਗੇ| ਭਾਰਤੀ ਪੋਸਟ ਪੇਮੇਂਟ ਬੈਂਕ ਸ਼ੁਰੂ ਹੋਣ ਨਾਲ ਉਮਂੀਦ ਹੈ ਕਿ ਉਨ੍ਹਾਂ ਲੋਕਾਂ ਤੱਕ ਵੀ ਬੈਂਕ ਸੇਵਾਵਾਂ ਪੁੱਜਣਗੀਆਂ, ਜੋ ਅਜੇ ਤੱਕ ਇਨ੍ਹਾਂ ਤੋਂ ਵਾਂਝੇ ਸਨ| ਸਮਾਜ ਵਿੱਚ ਹਾਸ਼ੀਏ ਤੇ ਖੜਾ ਆਖਰੀ ਵਿਅਕਤੀ, ਵਿੱਤੀ ਮੁੱਖਧਾਰਾ ਵਿੱਚ ਸ਼ਾਮਿਲ ਹੋ ਜਾਵੇ| ਦੇਸ਼ ਭਰ ਵਿੱਚ ਫਿਲਹਾਲ 1. 55 ਲੱਖ ਡਾਕਖ਼ਾਨੇ ਹਨ, ਜਿਸ ਵਿੱਚ 1.39 ਲੱਖ ਡਾਕ ਘਰ ਪੇਂਡੂ ਖੇਤਰਾਂ ਵਿੱਚ ਹਨ| ਤਕਰੀਬਨ ਇੰਨੀ ਹੀ ਗਿਣਤੀ ਡਾਕੀਆਂ ਦੀ ਹੈ| ਜਾਹਿਰ ਹੈ ਕਿ ਇਹੀ ਡਾਕੀਏ ਭਾਰਤੀ ਪੋਸਟ ਪੇਮੈਂਟ ਬੈਂਕ ਦੀਆਂ ਸੇਵਾਵਾਂ ਦੇ ਪ੍ਰਸਾਰ ਵਿੱਚ ਅਹਿਮ ਭੂਮਿਕਾ ਨਿਭਾਉਣਗੇ|
ਡਾਕ ਘਰਾਂ ਦਾ ਕੋਰ ਬੈਂਕਿੰਗ ਨੈਟਵਰਕ ਵੀ ਭਾਰਤੀ ਸਟੇਟ ਬੈਂਕ ਤੋਂ ਕਾਫੀ ਵੱਡਾ ਹੈ| ਐਸਬੀਆਈ ਦੇ ਕੋਲ ਜਿੱਥੇ 1 , 666 ਕੋਰ ਬੈਂਕਿੰਗ ਸ਼ਾਖਾਵਾਂ ਹਨ ਤਾਂ ਉਥੇ ਹੀ 22 , 137 ਡਾਕਘਰਾਂ ਵਿੱਚ ਕੋਰ ਬੈਂਕਿੰਗ ਸੁਵਿਧਾਵਾਂ ਹਨ| ਮੌਜੂਦਾ ਡਾਕ ਘਰਾਂ ਨੂੰ ਬੈਂਕਿੰਗ ਸੋਲਿਊਸ਼ੰਸ ਤਕਨੀਕ ਰਾਹੀਂ ਪੋਸਟ ਬੈਂਕ ਨਾਲ ਜੋੜਿਆ ਜਾਵੇਗਾ, ਜਿਸ ਦੇ ਨਾਲ ਦੁਰੇਡਾ ਖੇਤਰਾਂ ਦੇ ਪੇਂਡੂ ਵੀ ਹਰ ਤਰ੍ਹਾਂ ਦੀ ਬੈਂਕਿੰਗ ਸੇਵਾ ਪਾ ਸਕਣਗੇ| ਕੇਂਦਰੀ ਦੂਰਸੰਚਾਰ ਮਹਿਕਮੇ ਨੇ ਡਾਕੀਏ ਨੂੰ ਪੋਸਟ ਬੈਂਕ ਦੇ ਮੁਤਾਬਕ ਟ੍ਰੇਂਡ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ| ਜਦੋਂ ਡਾਕੀਆਂ ਦੀ ਟ੍ਰੇਨਿੰਗ ਪੂਰੀ ਹੋ ਜਾਵੇਗੀ, ਤਾਂ ਇਹ ਪਿੰਡਾਂ ਵਿੱਚ ਘਰ-ਘਰ ਜਾ ਕੇ ਪਿੰਡ ਵਾਸੀਆਂ ਦਾ ਬਚਤ – ਚਾਲੂ ਖਾਤਾ ਖੋਲ੍ਹਣ ਦਾ ਕੰਮ ਕਰਨਗੇ| ਇਹੀ ਨਹੀਂ ਡਾਕੀਆ ਈਐਮਆਈ ਇੱਕਠੀ ਕਰੇਗਾ ਅਤੇ ਲੋਕਾਂ ਨੂੰ ਬੀਮਾ, ਪੈਂਸ਼ਨ, ਮਿਊਚੁਅਲ ਫੰਡ ਅਤੇ ਥਰਡ ਪਾਰਟੀ ਫਾਈਨੈਂਸ ਸਰਵਿਸ ਵਰਗੀਆਂ ਸੁਵਿਧਾਵਾਂ ਵੀ ਉਪਲੱਬਧ ਕਰਾਏਗਾ| ਭਾਰਤੀ ਪੋਸਟ ਪੇਮੈਂਟ ਬੈਂਕ ਵਿੱਚ ਲੈਣ- ਦੇਣ ਦੀ ਸੀਮਾ ਇੱਕ ਲੱਖ ਰੁਪਏ ਤੱਕ ਹੋਵੇਗੀ| ਇਹਨਾਂ ਬੈਂਕਾਂ ਵਿੱਚ ਲੋਕਾਂ ਨੂੰ ਹੋਰ ਵੀ ਕਈ ਸੁਵਿਧਾਵਾਂ ਮਿਲਣਗੀਆਂ| ਪਰੰਤੂ ਡਾਕ ਵਿਭਾਗ ਦੇ ਖਾਤੇ ਤੋਂ ਰਕਮ ਐਨਆਈਐਫਟੀ ਅਤੇ ਆਈਐਮਪੀਐਸ ਰਾਹੀਂ ਆਨਲਾਈਨ ਟ੍ਰਾਂਸਫਰ ਕੀਤੀ ਜਾ ਸਕੇਗੀ| ਮਤਲਬ ਇੱਕ ਬੈਂਕ, ਕਈ ਕੰਮ | ਭਾਰਤੀ ਪੋਸਟ ਪੇਮੈਂਟ ਬੈਂਕ ਆਪਣੀਆਂ ਸੇਵਾਵਾਂ ਦੇ ਵਿਸਥਾਰ ਲਈ 5000 ਨਵੇਂ ਏਟੀਐਮ ਵੀ ਖੋਲੇਗਾ|
ਭੁਗਤਾਨ ਬੈਂਕ ਰਾਹੀਂ ਡਾਕ ਵਿਭਾਗ ਹਰ ਖਾਤੇ ਉਤੇ ਡੈਬਿਟ ਜਾਂ ਏਟੀਐਮ ਕਾਰਡ ਦੇਵੇਗਾ| ਇਹ ਬੈਂਕ ਵੱਖ ਵੱਖ ਤਰ੍ਹਾਂ ਦੀਆਂ ਸੇਵਾਵਾਂ ਪ੍ਰਦਾਨ ਕਰੇਗਾ, ਜਿਨ੍ਹਾਂ ਵਿੱਚ ਬਚਤ ਅਤੇ ਚਾਲੂ ਖਾਤੇ, ਪੈਸਾ ਅੰਤਰਣ, ਪ੍ਰਤੱਖ ਲਾਭ ਅੰਤਰਣ, ਬਿਲ ਅਤੇ ਜਨਉਪਯੋਗੀ ਭੁਗਤਾਨ ਅਤੇ ਵਪਾਰ ਸਬੰਧੀ ਭੁਗਤਾਨ ਸ਼ਾਮਿਲ ਹੈ| ਡਾਕ ਭੁਗਤਾਨ ਬੈਂਕ ਨਾਲ ਗਾਹਕਾਂ ਨੂੰ ਜਿੱਥੇ ਇਕੱਠੇ ਇੰਨੀਆਂ ਸੁਵਿਧਾਵਾਂ ਮਿਲਣਗੀਆਂ, ਤਾਂ ਇਸਦੀਆਂ ਕੁੱਝ ਸੀਮਾਵਾਂ ਅਤੇ ਚੁਣੌਤੀਆਂ ਵੀ ਹਨ| ਸੀਮਾਵਾਂ ਇਸ ਮਤਲਬ ਵਿੱਚ ਕਿ ਡਾਕ ਭੁਗਤਾਨ ਬੈਂਕ, ਬੈਂਕ ਕ੍ਰੈਡਿਟ ਕਾਰਡ ਜਾਰੀ ਨਹੀਂ ਕਰ ਸਕਦਾ ਅਤੇ ਨਾ ਹੀ ਉਸਨੂੰ ਕਰਜਾ ਦੇਣ ਦਾ ਅਧਿਕਾਰ ਹੋਵੇਗਾ| ਇਸ ਤੋਂ ਇਲਾਵਾ ਬੈਂਕ ਦੇ ਜੋ ਗਾਹਕ ਹਨ, ਉਨ੍ਹਾਂ ਨੂੰ ਆਪਣੀ ਜਮਾਂ ਰਾਸ਼ੀ ਦਾ 75 ਫੀਸਦੀ ਭਾਗ ਸਰਕਾਰੀ ਸ਼ੇਅਰ ਵਿੱਚ ਨਿਵੇਸ਼ ਕਰਨਾ ਪਵੇਗਾ| ਉਥੇ ਹੀ ਸਰਕਾਰ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ, ਸਾਰੇ ਡਾਕਘਰਾਂ ਵਿੱਚ ਬੁਨਿਆਦੀ ਸਹੂਲਤਾਂ ਦਾ ਵਿਸਥਾਰ ਕਰਨਾ ਹੋਵੇਗਾ, ਜਿਸ ਵਿੱਚ ਇਨਾਂ ਡਾਕਘਰਾਂ ਵਿੱਚ ਬਿਜਲੀ ਤੋਂ ਲੈ ਕੇ ਇੰਟਰਨੈਟ ਤੱਕ ਦੀ ਬਿਨਾਂ ਰੁਕਾਵਟ ਪੂਰਤੀ ਸ਼ਾਮਿਲ ਹੈ| ਇਹੀ ਨਹੀਂ ਜਿਨ੍ਹਾਂ ਡਾਕਘਰਾਂ ਵਿੱਚ ਸਟਾਫ ਦੀ ਕਮੀ ਹੈ, ਉਨ੍ਹਾਂ ਵਿੱਚ ਛੇਤੀ ਹੀ ਨਵੀਆਂ ਭਰਤੀਆਂ ਵੀ ਕਰਨੀਆਂ ਪੈਣਗੀਆਂ| ਰਿਜਰਵ ਬੈਂਕ ਦੇ ਤਮਾਮ ਯਤਨਾਂ ਤੋਂ ਬਾਅਦ ਅੱਜ ਵੀ ਦੇਸ਼ ਦਾ ਇੱਕ ਵੱਡਾ ਹਿੱਸਾ ਬੈਂਕਿੰਗ ਸੇਵਾਵਾਂ ਤੋਂ ਵਾਂਝਾ ਹੈ| ਖਾਸ ਤੌਰ ਤੇ ਦੂਰਦਰਾਜ ਦੇ ਪੇਂਡੂ ਇਲਾਕਿਆਂ ਵਿੱਚ ਜ਼ਰੂਰਤ ਦੇ ਮੁਤਾਬਕ ਬਹੁਤ ਹੀ ਘੱਟ ਬੈਂਕ ਹਨ| ਬੈਂਕਾਂ ਦੀ ਅਣਹੋਂਦ ਵਿੱਚ ਲੋਕਾਂ ਨੂੰ ਮਜਬੂਰੀ ਵਿੱਚ ਨਿਜੀ ਸ਼ਾਹੂਕਾਰਾਂ ਨਾਲ ਲੈਣ- ਦੇਣ ਕਰਨਾ ਪੈਂਦਾ ਹੈ| ਇਹੀ ਨਹੀਂ ਕੁੱਝ ਜਰੂਰੀ ਸੁਵਿਧਾਵਾਂ ਵੀ ਉਨ੍ਹਾਂ ਤੱਕ ਨਹੀਂ ਪਹੁੰਚ ਪਾਉਂਦੀਆਂ| ਜਦੋਂ ਤੋਂ ਸਰਕਾਰ ਨੇ ਸਾਰੇ ਭਾਰਤੀ ਨਾਗਰਿਕਾਂ ਨੂੰ ਡਾਇਰੈਕਟ ਕੈਸ਼ ਸਬਸਿਡੀ ਸਕੀਮ ਨਾਲ ਜੋੜਿਆ ਹੈ, ਉਨ੍ਹਾਂ ਦੇ ਲਈ ਬੈਂਕ ਖਾਤਾ ਜਰੂਰੀ ਹੋ ਗਿਆ ਹੈ| ਲੋਕਾਂ ਨੂੰ ਮਿਲਣ ਵਾਲੀ ਸਬਸਿਡੀ ਦੀ ਰਕਮ ਸਿੱਧੇ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਹੀ ਜਾਂਦੀ ਹੈ| ਜਾਹਿਰ ਹੈ ਕਿ ਜਦੋਂ ਬੈਂਕ ਖਾਤਾ ਹੀ ਨਹੀਂ ਹੋਵੇਗਾ , ਤਾਂ ਉਨ੍ਹਾਂ ਨੂੰ ਇਸਦਾ ਫਾਇਦਾ ਵੀ ਨਹੀਂ ਮਿਲੇਗਾ| ਡਾਕਘਰਾਂ ਨੂੰ ਭਾਰਤੀ ਪੋਸਟ ਪੇਮੈਂਟ ਬੈਂਕ ਦੇ ਰੂਪ ਵਿੱਚ ਤਬਦੀਲ ਕਰਕੇ ਸਰਕਾਰ ਨੇ ਦੇਸ਼ ਦਾ ਬਹੁਤ ਸਾਰਾ ਪੈਸਾ ਅਤੇ ਸਮਾਂ ਬਚਾ ਲਿਆ ਹੈ| ਆਈਪੀਪੀਬੀ ਦੇ ਕ੍ਰਿਆਸ਼ੀਲ ਹੋ ਜਾਣ ਤੋਂ ਬਾਅਦ ਮਨਰੇਗਾ ਵਿੱਚ ਦਿੱਤੀ ਜਾਣ ਵਾਲੀ ਮਜਦੂਰੀ, ਵਜੀਫਿਆਂ, ਸਮਾਜਿਕ ਕਲਿਆਣ ਯੋਜਨਾਵਾਂ ਅਤੇ ਹੋਰ ਸਰਕਾਰੀ ਸਬਸਿਡੀ ਵੀ ਹਰ ਗਾਹਕ ਤੱਕ ਡਾਕੀਏ ਰਾਹੀਂ ਉਪਲਬਧ ਕਰਾਈ ਜਾ ਸਕੇਗੀ|
ਸਰਕਾਰ ਦੇ ਇਸ ਇਕੱਲੇ ਫੈਸਲੇ ਨਾਲ ਭਾਰਤੀ ਬੈਂਕਿੰਗ ਵਿਵਸਥਾ ਅਤੇ ਲੋਕਾਂ ਦੀ ਬਚਤ ਅਤੇ ਨਿਵੇਸ਼ ਦੀਆਂ ਆਦਤਾਂ ਵਿੱਚ ਬਹੁਤ ਵੱਡਾ ਬਦਲਾਵ ਆਵੇਗਾ|
ਅਖਿਲੇਸ਼ ਸ਼ਰਮਾ

Leave a Reply

Your email address will not be published. Required fields are marked *