ਇੰਡੀਗੋ ਦੀ ਜੈਪੁਰ-ਮੁੰਬਈ ਉਡਾਣ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਨਵੀਂ ਦਿੱਲੀ, 19 ਜੂਨ (ਸ.ਬ.) ਇੰਡੀਗੋ ਦੇ ਕਾਲ ਸੈਂਟਰ ਤੇ ਅੱਜ ਸਵੇਰੇ ਜੈਪੁਰ-ਮੁੰਬਈ ਉਡਾਣ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ| ਇੰਡੀਗੋ ਦਾ ਕਹਿਣਾ ਹੈ ਕਿ ਇਸ ਸੰਬੰਧੀ ਬੰਬ ਦੇ ਖਤਰਿਆਂ ਦੀ ਜਾਂਚ ਕਰਨ ਵਾਲੀ ਕਮੇਟੀ (ਬੀ. ਟੀ. ਏ. ਸੀ.) ਨੂੰ ਜਾਣਕਾਰੀ ਦੇ ਦਿੱਤੀ ਗਈ ਹੈ, ਜਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *