ਇੰਡੀਗੋ ਨੇ ਏਅਰਬੇਸ 320 ਦੇ 9 ਜਹਾਜ਼ਾਂ ਨੂੰ ਹਟਾਇਆ, 47 ਉਡਾਣਾਂ ਰੱਦ

ਨਵੀਂ ਦਿੱਲੀ, 13 ਮਾਰਚ (ਸ.ਬ.) ਇੰਡੀਗੋ ਨੇ ਏਅਰਬੇਸ 320 ਦੇ 9 ਜਹਾਜ਼ਾਂ ਨੂੰ ਹਟਾਉਣ ਦਾ ਫੈਸਲਾ ਕੀਤਾ ਹੈ| ਇੰਡੀਗੋ ਦੇ ਇਸ ਫੈਸਲੇ ਕਾਰਨ ਅੱਜ ਦੀਆਂ 47 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ| ਜ਼ਿਕਰਯੋਗ ਹੈ ਕਿ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ(ਡੀਜੀਸੀਏ) ਨੇ ਏਅਰਬੇਸ ਦੇ ਏ-320 ਜਹਾਜ਼ਾਂ ਦੇ ਉਨ੍ਹਾਂ ਇੰਜਣਾਂ ਤੇ ਪਾਬੰਧੀ ਲਗਾ ਦਿੱਤੀ ਹੈ, ਜਿਨ੍ਹਾਂ ਵਿਚ ਟੇਕਆਫ ਤੋਂ ਠੀਕ ਪਹਿਲਾਂ ਜਾਂ ਹਵਾ ਵਿਚ ਉਡਾਣ ਦੇ ਦੌਰਾਨ ਆਪਣੇ ਆਪ ਬੰਦ ਹੋ ਜਾਣ ਦੀ ਸ਼ਿਕਾਇਤ ਆ ਰਹੀ ਸੀ|
ਬੀਤੇ ਦਿਨੀਂ ਅਹਿਮਦਾਬਾਦ ਤੋਂ ਲਖਨਊ ਜਾ ਰਹੇ ਇੰਡੀਗੋ ਦੇ ਇਕ ਜਹਾਜ਼ ਦਾ ਇੰਜਣ ਹਵਾ ਵਿਚ ਬੰਦ ਹੋ ਗਿਆ ਸੀ| ਦੇਸ਼ ਵਿਚ ਇਸ ਸਮੇਂ ਇੰਡੀਗੋ ਅਤੇ ਗੋਏਅਰ ਦੇ ਕੋਲ ਏ-320 ਨਿਯੋ ਸੀਰੀਜ਼ ਦੇ ਇੰਜਣਾਂ ਵਾਲੇ 11 ਜਹਾਜ਼ ਹਨ| ਇਨ੍ਹਾਂ ਏਅਰ ਲਾਈਨਜ਼ ਨੂੰ ਕਿਹਾ ਗਿਆ ਹੈ ਕਿ ਇਨ੍ਹਾਂ ਜਹਾਜ਼ਾਂ ਵਿਚ ਨਵੇਂ ਇੰਜਣ ਦਾ ਇਸਤੇਮਾਲ ਕਰਨ|

Leave a Reply

Your email address will not be published. Required fields are marked *