ਇੰਡੀਗੋ ਫਲਾਇਟ ਵਿੱਚ ਯਾਤਰੀ ਦੀ ਮੌਤ

ਵਾਰਾਨਸੀ, 23 ਨਵੰਬਰ (ਸ.ਬ.) ਵਾਰਾਨਸੀ ਤੋਂ ਮੁੰਬਈ ਜਾ ਰਹੀ ਇੰਡੀਗੋ ਏਅਰ ਲਾਇੰਸ ਦੀ ਫਲਾਇਟ ਵਿੱਚ ਇਕ ਯਾਤਰੀ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ| ਫਲਾਇਟ ਨੂੰ ਵਾਰਾਨਸੀ ਦੇ ਬਾਬਤਪੁਰ ਏਅਰਪੋਰਟ ਤੇ ਰੋਕ ਦਿੱਤਾ ਗਿਆ| ਏਅਰਪੋਰਟ ਦੇ ਡਾਇਰੈਕਟਰ ਅਨਿਲ ਕੁਮਾਰ ਰਾਏ ਨੇ ਦੱਸਿਆ ਕਿ ਲਾਸ਼ ਅਤੇ ਪਰਿਵਾਰਕ ਮੈਬਰਾਂ ਨੂੰ ਉਤਾਰ ਕੇ ਫਲਾਇਟ ਨੂੰ ਫਿਰ ਤੋਂ ਰਵਾਨਾ ਕਰ ਦਿੱਤਾ ਗਿਆ ਹੈ|
ਇਲਾਹਾਬਾਦ ਦੇ ਰਹਿਣ ਵਾਲੇ ਇੰਦਰਣ ਤ੍ਰਿਪਾਠੀ ਫੈਮਿਲੀ ਮੈਂਬਰ ਨਾਲ ਵਾਰਾਨਸੀ ਤੋਂ ਇੰਡੀਗੋ ਏਅਰ ਲਾਇੰਸ ਦੇ ਜਹਾਜ਼ ਤੋਂ ਮੁੰਬਈ ਜਾ ਰਹੇ ਸੀ| ਅਨਿਲ ਕੁਮਾਰ ਰਾਏ ਨੇ ਦੱਸਿਆ ਕਿ ਰਨਵੇ ਤੇ ਟੇਕ ਆਫ ਦੇ ਸਮੇਂ ਯਾਤਰੀ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ| ਪਰਿਵਾਰਕ ਮੈਂਬਰਾਂ ਦੀ ਸੂਚਨਾ ਤੇ ਪਾਇਲਟ ਨੇ ਏਅਰ ਟ੍ਰੈਫਿਕ ਕੰਟਰੋਲਰ ਨੂੰ ਸੂਚਨਾ ਦਿੱਤੀ, ਜਿਸ ਦੇ ਬਾਅਦ ਫਲਾਇਟ ਰੋਕ ਕੇ ਉਨ੍ਹਾਂ ਨੂੰ ਉਤਾਰਿਆ ਗਿਆ| ਹਾਦਸਾ ਇੰਡੀਗੋ ਏਅਰ ਲਾਇੰਸ ਦੀ ਫਲਾਇਟ ਨੰਬਰ 6ਈ 711 ਵਿੱਚ ਹੋਇਆ ਹੈ| ਇਹ ਫਲਾਇਟ ਵਾਰਾਨਸੀ ਤੋਂ ਮੁੰਬਈ ਲਈ ਸਵੇਰੇ 10 ਵਜੇ ਉਡਾਣ ਭਰਦੀ ਹੈ| ਇੰਡੀਗੋ ਏਅਰ ਲਾਇੰਸ ਵਿਵਾਦਾਂ ਵਿੱਚ ਹੈ| ਬੁੱਧਵਾਰ ਨੂੰ ਇਕ ਯਾਤਰੀ ਨੇ ਇੰਡੀਗੋ ਤੇ ਇੰਡੀਅਨ ਕਰੰਸੀ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ ਹੈ| ਇਸ ਤੋਂ ਪਹਿਲੇ ਦਿੱਲੀ ਏਅਰਪੋਰਟ ਤੇ ਇਕ ਯਾਤਰੀ ਨਾਲ ਕੁੱਟਮਾਰ ਨੂੰ ਲੈ ਕੇ ਇੰਡੀਗੋ ਨੂੰ ਮੁਸੀਬਤ ਝੱਲਣੀ ਪਈ ਸੀ|

Leave a Reply

Your email address will not be published. Required fields are marked *