ਇੰਡੋਨੇਸ਼ੀਅਨ ਬਰਾਂਡ ਦੀ ਸਿਗਰਟ ਦਾ ਜ਼ਖੀਰਾ ਫੜਿਆ

ਗਾਂਧੀਧਾਮ, 6 ਫਰਵਰੀ (ਸ.ਬ.) ਇੱਥੇ ਕਰੀਬ ਇਕ ਕਰੋੜ ਦੀ        ਇੰਡੋਨੇਸ਼ੀਅਨ ਬਰਾਂਡ ਦੀ ਸਿਗਰਟ ਦਾ ਜ਼ਖੀਰਾ ਫੜਿਆ ਗਿਆ ਹੈ| ਇਸ ਨਾਲ ਤਸਕਰਾਂ ਵਿੱਚ ਹੜਕੰਪ ਮਚ ਗਿਆ ਹੈ| ਡੀ.ਆਰ.ਆਈ. (ਮਾਲ ਖੁਫੀਆ ਡਾਇਰੈਕਟੋਰੇਟ) ਅਨੁਸਾਰ ਇਹ ਸਿਗਰਟ ਚੱਪਲ ਦੇ ਖੋਖੇ ਵਿੱਚ ਲੁਕਾਈ ਗਈ ਸੀ| ਮੁਖਬਿਰ ਤੋਂ ਮਿਲੀ ਸੂਚਨਾ ਅਨੁਸਾਰ ਡੀ.ਆਰ.ਆਈ. ਨੇ ਪੋਰਟ ਵਿੱਚ ਦੁਬਈ ਤੋਂ ਪੁੱਜੇ ਕੰਟੇਨਰ ਦੀ ਡੂੰਘਾਈ ਨਾਲ ਤਲਾਸ਼ੀ ਲਈ| ਜਿਸ ਵਿੱਚ ਬੱਚਿਆਂ ਦੀਆਂ ਚੱਪਲਾਂ ਦੇ 96 ਖੋਖੇ ਵਿੱਚ ਇਕ ਕਰੋੜ ਦੀ ਇੰਡੋਨੇਸ਼ੀਆਈ ਸਿਗਰਟ ਭਰੀ ਹੋਈ ਸੀ| ਦੁਬਈ ਤੋਂ ਬਰਾਮਦ ਕੀਤੀ ਗਈ ਇਹ ਸਿਗਰਟ ਦਿੱਲੀ ਦੇ ਤੁਗਲਦਾਬਾਦ ਆਈ.ਸੀ.ਡੀ ਜਾਣ ਵਾਲੀ ਸੀ| ਇਸ ਦੇ ਪਹਿਲਾਂ ਹੀ ਉਸ ਨੂੰ ਫੜ ਲਿਆ ਗਿਆ|
ਕਾਫੀ ਸਮੇਂ ਤੋਂ ਇਹ ਦੇਖਿਆ ਜਾ ਰਿਹਾ ਸੀ ਕਿ ਕਿਸੇ ਵੀ ਤਰ੍ਹਾਂ ਨਾਲ ਲੁਕਾ ਕੇ ਕਈ ਤਰ੍ਹਾਂ ਦੀਆਂ ਵਸਤੂਆਂ ਕੁਝ ਦੇਸ਼ਾਂ ਤੋਂ ਭਾਰਤ ਆ ਰਹੀਆਂ ਸਨ| ਜਿਸ ਨਾਲ ਮਾਲ ਦੀ ਕਾਫੀ ਹਾਨੀ ਹੋ ਰਹੀ ਸੀ| ਇਸ ਤਰ੍ਹਾਂ ਨਾਲ ਧਨ ਨੂੰ ਬਚਾ ਕੇ ਉਸ ਨੂੰ ਅੱਤਵਾਦੀ ਗਤੀਵਿਧੀਆਂ ਵਿੱਚ ਲਾਇਆ ਜਾ ਰਿਹਾ ਹੈ, ਅਜਿਹਾ ਸ਼ੱਕ ਜ਼ਾਹਰ ਕੀਤਾ ਗਿਆ ਹੈ| ਮਾਲ ਤੋਂ ਇਲਾਵਾ ਇਹ ਮਾਮਲਾ ਦੇਸ਼ ਦੀ ਸੁਰੱਖਿਆ ਨਾਲ ਵੀ ਜੁੜਿਆ ਹੈ| ਇਹ ਖੇਪ ਕਿਸ ਵੱਲੋਂ ਮੰਗਾਈ ਗਈ ਸੀ, ਇਸ ਦੀ ਜਾਂਚ ਕੀਤੀ ਜਾ ਰਹੀ ਹੈ| ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ ਕਿ ਇਸ ਵਿੱਚ ਸੂਰਤ ਦੇ ਇਕ ਵਪਾਰੀ ਦਾ ਨਾਂ ਸ਼ਾਮਲ ਹੈ| ਉਸ ਦੇ ਇਕ ਨੌਜਵਾਨ ਨੂੰ ਫੜ ਕੇ ਉਸ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ| ਹੁਣ ਉਸ ਕੰਪਨੀ ਵੱਲੋਂ ਇਸ ਤੋਂ ਪਹਿਲਾਂ ਕੀ-ਕੀ ਸਾਮਾਨ ਵਿਦੇਸ਼ਾਂ ਤੋਂ ਮੰਗਾਇਆ ਗਿਆ, ਇਸ ਦੀ ਵੀ ਜਾਂਚ ਕੀਤੀ ਜਾਵੇਗੀ|

Leave a Reply

Your email address will not be published. Required fields are marked *