ਇੰਡੋਨੇਸ਼ੀਆ ਦੀ ਰਾਜਧਾਨੀ ਵਿੱਚ ਹੜ੍ਹ ਆਉਣ ਕਾਰਨ ਹਜ਼ਾਰਾਂ ਘਰ ਡੁੱਬੇ

ਜਕਾਰਤਾ, 21 ਫਰਵਰੀ (ਸ.ਬ.) ਇੰਡੋਨੇਸ਼ੀਆ ਦੀ ਰਾਜਧਾਨੀ ਵਿੱਚ ਮੀਂਹ ਪੈਣ ਕਾਰਨ ਸੜਕਾਂ ਤੇ ਪਾਣੀ ਭਰ ਗਿਆ ਅਤੇ ਹਜ਼ਾਰਾਂ ਘਰ ਹੜ੍ਹ ਦੀ ਲਪੇਟ ਵਿੱਚ ਆ ਗਏ| ਐਮਰਜੈਂਸੀ ਵਿਭਾਗ ਨੇ ਕਿਹਾ ਕਿ ਜਕਾਰਤਾ ਵਿੱਚ 50 ਤੋਂ ਵਧੇਰੇ ਖੇਤਰਾਂ ਵਿੱਚ ਹੜ੍ਹ ਆਇਆ ਅਤੇ ਪੂਰਬੀ ਜਕਾਰਤਾ ਵਿੱਚ 4.9 ਫੁੱਟ ਤਕ ਪਾਣੀ ਭਰਿਆ ਹੋਇਆ ਹੈ|
ਏਜੰਸੀ ਨੇ ਕਿਹਾ ਕਿ ਸ਼ਹਿਰ ਦੀਆਂ ਨਦੀਆਂ ਵਿੱਚ ਤੈਅ ਪੱਧਰ ਤੋਂ ਉੱਪਰ ਪਾਣੀ ਵਗਣ ਲੱਗਾ| ਸਾਲ 2013 ਵਿੱਚ ਆਏ ਹੜ੍ਹ ਨੇ ਜਕਾਰਤਾ ਵਿੱਚ ਦੋ ਦਰਜਨ ਤੋਂ ਵਧੇਰੇ ਲੋਕਾਂ ਦੀ ਜਾਨ ਲੈ ਲਈ ਸੀ ਅਤੇ ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਛੱਡ ਕੇ ਜਾਣਾ ਪਿਆ ਸੀ| ਵੱਡੇ ਇਲਾਕਿਆਂ ਵਿੱਚ ਲਗਭਗ 3 ਕਰੋੜ ਲੋਕ ਰਹਿੰਦੇ ਹਨ| 2013 ਵਿੱਚ ਆਏ ਹੜ੍ਹ ਮਗਰੋਂ ਸੁਰੱਖਿਆ ਸੰਬੰਧੀ ਪ੍ਰਬੰਧ ਕੀਤੇ ਗਏ ਸਨ|

Leave a Reply

Your email address will not be published. Required fields are marked *