ਇੰਡੋਨੇਸ਼ੀਆ ਦੇ ਸੁਮਾਤਰਾ ਵਿੱਚ ਤੇਜ਼ ਭੂਚਾਲ ਦੇ ਝਟਕੇ

ਜਕਾਰਤਾ, 13 ਜੂਨ (ਸ.ਬ.) ਇੰਡੋਨੇਸ਼ੀਆ ਦੇ ਸੁਮਾਤਰਾ ਟਾਪੂ ਵਿੱਚ ਅੱਜ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ| ਅਮਰੀਕੀ ਮੌਸਮ ਵਿਭਾਗ ਅਨੁਸਾਰ ਭੂਚਾਲ ਦੀ ਤੀਬਰਤਾ ਰਿਕਟਰ ਸਕੇਲ ਤੇ 6.0 ਮਾਪੀ ਗਈ| ਭੂਚਾਲ ਦਾ ਕੇਂਦਰ ਸੁਮਾਤਰਾ ਟਾਪੂ ਦੇ ਪਡਾਂਗ ਖੇਤਰ ਤੋਂ 246 ਕਿਲੋਮੀਟਰ ਦੱਖਣ-ਪੱਛਮ ਵਿੱਚ ਰਿਹਾ| ਭੂਚਾਲ ਕਾਰਣ ਜਾਨ-ਮਾਲ ਦਾ ਕੋਈ ਨੁਕਸਾਨ ਹੋਣ ਦੀ ਕੋਈ ਖਬਰ ਨਹੀਂ ਹੈ| ਹਵਾਈ ਸਥਿਤ ਪ੍ਰਸ਼ਾਂਤ ਸੁਨਾਮੀ ਚਿਤਾਵਨੀ ਕੇਂਦਰ ਨੇ ਭੂਚਾਲ ਨੂੰ ਦੇਖਦੇ ਹੋਏ ਫਿਲਹਾਲ ਸੁਨਾਮੀ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਹੈ| ਮੌਸਮ ਵਿਭਾਗ ਵੱਲੋਂ ਬਾਅਦ ਵਿੱਚ ਭੂਚਾਲ ਦੀ ਤੀਬਰਤਾ 5.8 ਦੱਸੀ ਗਈ|

Leave a Reply

Your email address will not be published. Required fields are marked *