ਇੰਡੋਨੇਸ਼ੀਆ ਵਿੱਚ ਕਿਸ਼ਤੀ ਡੁੱਬਣ ਕਾਰਨ 6 ਵਿਅਕਤੀਆਂ ਦੀ ਮੌਤ ਤੇ ਕਈ ਲਾਪਤਾ

ਜਕਾਰਤਾ, 19 ਜੂਨ (ਸ.ਬ.) ਇੰਡੋਨੇਸ਼ੀਆ ਦੇ ਉਤਰੀ ਸੁਮਾਤਰਾ ਸੂਬੇ ਦੀ ਤੋਬਾ ਝੀਲ ਵਿੱਚ ਬੀਤੇ ਦਿਨੀਂ ਕਿਸ਼ਤੀ ਡੁੱਬਣ ਕਾਰਨ 6 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਲੋਕ ਲਾਪਤਾ ਹੋ ਗਏ| ਜਾਣਕਾਰੀ ਮੁਤਾਬਕ ਕਿਸ਼ਤੀ ਵਿੱਚ 80 ਲੋਕ ਸਵਾਰ ਸਨ| ਐਮਰਜੈਂਸੀ ਦੀ ਜਾਣਕਾਰੀ ਦੇਣ ਵਾਲੀ ਏਜੰਸੀ ਦੇ ਬੁਲਾਰੇ ਸੁਪੋਤੋ ਪੁਰਵੋ ਨੁਗ੍ਰਾਹੋ ਨੇ ਟਵਿੱਟਰ ਤੇ ਦੱਸਿਆ ਕਿ ਉਤਰੀ ਸੁਮਾਤਰਾ ਦੇ ਸਮੋਸਿਰ ਟਾਪੂ ਤੋਂ ਸ਼ਾਮ ਸਮੇਂ ਯਾਤਰੀਆਂ ਨੂੰ ਲੈ ਕੇ ਰਵਾਨਾ ਹੋਈ ਇਕ ਕਿਸ਼ਤੀ ਪ੍ਰਪਾਤ ਸ਼ਹਿਰ ਦੇ ਕੋਲ ਡੁੱਬ ਗਈ ਜਿਸ ਵਿੱਚ 6 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਲਾਪਤਾ ਹੋ ਗਏ|
ਇਸ ਤੋਂ ਪਹਿਲਾਂ ਇਕ ਵਿਅਕਤੀ ਦੀ ਮੌਤ ਹੋਣ ਅਤੇ ਹੋਰ 6 ਵਿਅਕਤੀਆਂ ਨੂੰ ਬਚਾਅ ਲਏ ਜਾਣ ਦੀ ਜਾਣਕਾਰੀ ਦਿੱਤੀ ਗਈ ਸੀ| ਪ੍ਰਸ਼ਾਸਨ ਨੇ ਬਚਾਅ ਦਲ ਨੂੰ ਤੈਨਾਤ ਕਰ ਦਿੱਤਾ ਸੀ ਪਰ ਖਰਾਬ ਮੌਸਮ ਕਾਰਨ ਬਚਾਅ ਮੁਹਿੰਮ ਰੁਕ ਗਈ ਸੀ| ਮੁਸਲਿਮ ਬਹੁ ਗਿਣਤੀ ਵਾਲੇ ਇੰਡੋਨੇਸ਼ੀਆ ਵਿੱਚ ਈਦ ਮਨਾਉਣ ਲਈ ਲੱਖਾਂ ਲੋਕ ਛੁੱਟੀ ਮਨਾਉਣ ਲਈ ਆਪਣੇ ਘਰ ਗਏ ਸਨ| ਰਸਤੇ ਵਿੱਚ ਉਨ੍ਹਾਂ ਨਾਲ ਹਾਦਸਾ ਵਾਪਰ ਗਿਆ ਅਤੇ ਖੁਸ਼ੀ ਦਾ ਮਾਹੌਲ ਗਮ ਵਿੱਚ ਬਦਲ ਗਿਆ|

Leave a Reply

Your email address will not be published. Required fields are marked *