ਇੰਡੋਨੇਸ਼ੀਆ ਵਿੱਚ ਧਮਾਕੇ ਤੋਂ ਬਾਅਦ ਪੁਲੀਸ ਅਤੇ ਹਮਲਾਵਰ ਵਿੱਚਕਾਰ ਹੋਈ ਗੋਲੀਬਾਰੀ

ਜਕਾਰਤਾ, 27 ਫਰਵਰੀ (ਸ.ਬ.) ਇੰਡੋਨੇਸ਼ੀਆ ਦੇ ਬੈਂਡੁੰਗ ਸ਼ਹਿਰ ਵਿੱਚ ਅੱਜ ਇਕ ਸਰਕਾਰੀ ਇਮਾਰਤ ਵਿੱਚ ਹੋਏ ਧਮਾਕੇ ਤੋਂ ਬਾਅਦ ਪੁਲੀਸ ਅਤੇ ਹਮਲਾਵਰ ਵਿਚਕਾਰ ਗੋਲੀਬਾਰੀ ਹੋਈ| ਪੁਲੀਸ ਅਤੇ ਮੀਡੀਆ ਨੇ ਇਹ ਜਾਣਕਾਰੀ ਦਿੱਤੀ| ਪੱਛਮੀ ਜਾਵਾ ਪੁਲੀਸ ਬੁਲਾਰੇ ਯੁਸਰੀ ਯੂਨੁਸ ਨੇ ਦੱਸਿਆ ਕਿ  ਅਸੀਂ ਹਾਲੇ ਸਰਕਾਰੀ ਇਮਾਰਤ ਵਿੱਚ ਹੀ ਹਾਂ| ਲੋਕਾਂ ਤੋਂ ਜਾਣਕਾਰੀ ਮਿਲੀ ਸੀ ਕਿ ਇਸ ਇਮਾਰਤ ਵਿੱਚ ਧਮਾਕਾ ਹੋਇਆ ਹੈ| ਮੀਡੀਆ ਫੁਟੇਜ਼ ਵਿੱਚ ਦੋਵਾਂ ਪੱਖਾਂ ਵੱਲੋਂ ਹੋ ਰਹੀ ਗੋਲੀਬਾਰੀ ਸੁਣੀ ਜਾ ਸਕਦੀ ਹੈ| ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਮਾਰਤ ਵਿੱਚੋਂ ਸਾਰੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਅਤੇ ਕੋਈ ਵੀ ਇਸ ਦੌਰਾਨ ਜ਼ਖਮੀ ਨਹੀਂ ਹੋਇਆ|
ਪੁਲੀਸ ਨੇ ਦੱਸਿਆ ਕਿ ਤਕਰੀਬਨ ਇਕ ਘੰਟੇ ਤੱਕ ਹਮਲਾਵਰ ਨਾਲ ਹੋਈ ਗੋਲੀਬਾਰੀ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ| ਪੁਲੀਸ ਨੇ ਦੱਸਿਆ ਕਿ ਅਜੇ ਤੱਕ ਇਸ ਦੀ ਪਛਾਣ ਨਹੀਂ ਹੋ ਸਕੀ ਹੈ ਪਰ ਇਹ ਕਿਸੇ ਅੱਤਵਾਦੀ ਸੰਗਠਨ ਨਾਲ ਜੁੜਿਆ ਹੋਇਆ ਹੋ ਸਕਦਾ ਹੈ|

Leave a Reply

Your email address will not be published. Required fields are marked *