ਇੰਡੋਨੇਸ਼ੀਆ ਵਿੱਚ ਮੁੜ ਲੱਗੇ ਭੂਚਾਲ ਦੇ ਝਟਕੇ

ਜਕਾਰਤਾ , 9 ਅਗਸਤ (ਸ.ਬ.) ਇੰਡੋਨੇਸ਼ੀਆ ਦੇ ਟਾਪੂ ਲੋਮਬੋਕ ਵਿਚ ਅੱਜ ਇਕ ਵਾਰ ਫਿਰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ| ਰਿਕਟਰ ਪੈਮਾਨੇ ਉਤੇ ਭੂਚਾਲ ਦੀ ਤੀਬਰਤਾ 5.9 ਸੀ| ਇਹ ਜਾਣਕਾਰੀ ਅਮਰੀਕੀ ਭੂ-ਵਿਗਿਆਨ ਸਰਵੇਖਣ ਵਿਚ ਸਾਹਮਣੇ ਆਈ ਹੈ| ਭੂਚਾਲ ਦਾ ਕੇਂਦਰ ਜ਼ਮੀਨ ਤੋਂ ਕੁਝ ਡੂੰਘਾਈ ਵਿਚ ਹੀ ਕੇਂਦਰਿਤ ਸੀ| ਭੂਚਾਲ ਦਾ ਕੇਂਦਰ ਦੇਸ਼ ਦਾ ਉਤਰੀ-ਪੱਛਮੀ ਹਿੱਸਾ ਸੀ| ਇੱਥੇ ਦੱਸਣਯੋਗ ਹੈ ਕਿ ਚਾਰ ਦਿਨ ਪਹਿਲਾਂ ਹੀ ਇੱਥੇ ਆਏ ਭੂਚਾਲ ਵਿਚ 160 ਲੋਕਾਂ ਦੀ ਮੌਤ ਹੋ ਗਈ ਸੀ|

Leave a Reply

Your email address will not be published. Required fields are marked *