ਇੰਡੋਨੇਸ਼ੀਆ ਵਿੱਚ ਮੌਲਾਨਾ ਨੂੰ ਫਿਦਾਈਨ ਹਮਲੇ ਦੇ ਦੋਸ਼ ਵਿੱਚ ਮੌਤ ਦੀ ਸਜ਼ਾ

ਜਕਾਰਤਾ, 22 ਜੂਨ (ਸ.ਬ.) ਇੰਡੋਨੇਸ਼ੀਆ ਦੇ ਸਟਾਰ ਬਕਸ ਕੈਫੇ ਵਿਚ ਹੋਏ ਫਿਦਾਈਨ ਹਮਲੇ ਦੀ ਸਾਜਿਸ਼ ਰਚਣ ਵਾਲੇ ਮਾਮਲੇ ਵਿਚ ਮੌਲਾਨਾ ਅਮਾਨ ਅਬਦੁਰ ਰਹਿਮਾਨ ਨੂੰ ਅੱਜ ਮੌਤ ਦੀ ਸਜ਼ਾ ਸੁਣਾਈ ਗਈ| ਸਾਲ 2016 ਵਿਚ ਹੋਏ ਇਸ ਫਿਦਾਈਨ ਹਮਲੇ ਦੀ ਜਿੰਮੇਵਾਰੀ ਇਸਲਾਮਿਕ ਸਟੇਟ ਨੇ ਲਈ ਸੀ| ਜਕਾਰਤਾ ਦੀ ਅਦਾਲਤ ਨੇ ਸਖਤ ਸੁਰੱਖਿਆ ਵਿਵਸਥਾ ਵਿਚਕਾਰ ਉਸ ਨੂੰ ਮੌਤ ਦੀ ਸਜ਼ਾ ਸੁਣਾਈ| ਅਦਾਲਤ ਪਹਿਲਾਂ ਹੀ ਅਬਦੁਰ ਰਹਿਮਾਨ ਨੂੰ ਹਮਲੇ ਦੀ ਸਾਜਿਸ਼ ਰਚਣ ਦਾ ਦੋਸ਼ੀ ਕਰਾਰ ਦੇ ਚੁੱਕੀ ਹੈ|
ਜਕਾਰਤਾ ਵਿਚ ਹੋਏ ਇਸ ਫਿਦਾਈਨ ਹਮਲੇ ਵਿਚ 4 ਹਮਲਾਵਰ ਅਤੇ 4 ਨਾਗਰਿਕ ਮਾਰੇ ਗਏ ਸਨ| ਦੱਖਣੀ-ਪੂਰਬੀ ਏਸ਼ੀਆ ਵਿਚ ਪਹਿਲੀ ਵਾਰੀ ਕਿਸੇ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਸਮੂਹ ਨੇ ਲਈ ਸੀ| ਬੀਤੇ ਮਹੀਨੇ ਸਰਕਾਰੀ ਵਕੀਲ ਨੇ ਅਬਦੁਰ ਰਹਿਮਾਨ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ ਸੀ| ਅਬਦੁਰ ਰਹਿਮਾਨ ਨੂੰ ਇੰਡੋਨੇਸ਼ੀਆ ਵਿਚ ਆਈ.ਐਸ. ਦੇ ਸਮਰਥਕਾਂ ਦਾ ਨੇਤਾ ਮੰਨਿਆ ਜਾਂਦਾ ਹੈ| ਉਹ ਸਥਾਨਕ ਅੱਤਵਾਦੀ ਨੈਟਵਰਕ ਜਮਾਹ ਅੰਸ਼ਰੂਤ ਦੌਲਾਹ (ਜੇ.ਏ.ਡੀ.) ਦਾ ਧਾਰਮਿਕ ਨੇਤਾ ਵੀ ਹੈ

Leave a Reply

Your email address will not be published. Required fields are marked *