ਇੰਡੋਨੇਸ਼ੀਆ ਵਿੱਚ ਲੱਗੇ ਤੇਜ਼ ਭੁਚਾਲ ਦੇ ਝਟਕੇ

ਸਿਡਨੀ, 30 ਦਸੰਬਰ (ਸ.ਬ.) ਇੰਡੋਨੇਸ਼ੀਆ ਦੇ ਸੁੰਬਵਾ ਦੀਪ ਸਮੂਹ ਇਲਾਕੇ ਵਿੱਚ ਅੱਜ ਤੇਜ਼ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ| ਅਮਰੀਕੀ ਜਿਓਲੋਜੀ ਵਿਭਾਗ ਦੇ ਅਨੁਸਾਰ ਰਾਬਾ ਸ਼ਹਿਰ ਤੋਂ 70 ਕਿਲੋਮੀਟਰ ਦੱਖਣ ਵਿੱਚ ਸਥਿਤ ਸੁੰਬਵਾ ਦੀਪ ਸਮੂਹ ਇਲਾਕੇ ਵਿੱਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ| ਭੁਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਤੇ 6.2 ਮਾਪੀ ਗਈ| ਭੁਚਾਲ ਦਾ ਕੇਂਦਰ ਸਮੁੰਦਰ ਦੇ 72 ਕਿਲੋਮੀਟਰ ਦੀ ਗਹਿਰਾਈ ਤੇ ਸਥਿਤ ਸੀ| ਭੁਚਾਲ ਦੇ ਬਾਅਦ ਹਾਲੇ ਤੱਕ ਸੁਨਾਮੀ ਦੀ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਹੈ|

Leave a Reply

Your email address will not be published. Required fields are marked *