ਇੰਡੋਨੇਸ਼ੀਆ ਵਿੱਚ ਲੱਗੇ ਭੂਚਾਲ ਦੇ ਝਟਕੇ

ਜਕਾਰਤਾ, 22 ਜਨਵਰੀ (ਸ.ਬ.) ਇੰਡੋਨੇਸ਼ੀਆ ਦੇ ਬੋਗੋਰਵਾਤੂ ਟਾਪੂ ਤੋਂ 65 ਕਿਲੋਮੀਟਰ ਦੱਖਣੀ-ਪੱਛਮ ਵਿੱਚ ਅੱਜ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ| ਅਮਰੀਕੀ ਮੌਸਮ ਅਧਿਕਾਰੀਆਂ ਨੇ ਦੱਸਿਆ ਕਿ ਰਿਕਟਰ ਪੈਮਾਨੇ ਤੇ ਭੂਚਾਲ ਦੀ ਤੀਬਰਤਾ 6.0 ਮਾਪੀ ਗਈ| ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਭੂਚਾਲ ਦੀ ਤੀਬਰਤਾ 6.7 ਦੱਸੀ ਸੀ| ਭੂਚਾਲ ਦਾ ਕੇਂਦਰ ਜ਼ਮੀਨ ਤੋਂ 16.8 ਕਿਲੋਮੀਟਰ ਹੇਠਾਂ ਰਿਹਾ| ਭੂਚਾਲ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਖਬਰ ਨਹੀਂ ਮਿਲੀ ਹੈ|
ਜ਼ਿਕਰਯੋਗ ਹੈ ਕਿ ਇੰਡੋਨੇਸ਼ੀਆ ਪ੍ਰਸ਼ਾਂਤ ਮਹਾਸਾਗਰ ਦੇ ‘ਰਿੰਗ ਆਫ ਫਾਇਰ’ ਖੇਤਰ ਦਾ ਹਿੱਸਾ ਹੈ ਜਿੱਥੇ ਤਕਨਾਲੋਜੀ ਪਲੇਟਾਂ ਕਾਫੀ ਕਿਰਿਆਸ਼ੀਲ ਰਹਿੰਦੀਆਂ ਹਨ ਅਤੇ ਆਮ ਤੌਰ ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾਂਦੇ ਹਨ| ਤੁਹਾਨੂੰ ਦੱਸ ਦਈਏ ਕਿ ਦਸੰਬਰ ਮਹੀਨੇ ਭੂਚਾਲ ਅਤੇ ਸੁਨਾਮੀ ਕਾਰਨ ਦੇਸ਼ ਪਹਿਲਾਂ ਹੀ ਵੱਡੀ ਮਾਰ ਝੱਲ ਰਿਹਾ ਹੈ| ਅਜਿਹੇ ਵਿੱਚ ਇਕ ਵਾਰ ਫਿਰ ਭੂਚਾਲ ਆਉਣ ਕਾਰਨ ਲੋਕ ਬਹੁਤ ਪ੍ਰੇਸ਼ਾਨ ਹਨ|

Leave a Reply

Your email address will not be published. Required fields are marked *