ਇੰਡੋਨੇਸ਼ੀਆ ਵਿੱਚ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ 6 ਵਿਅਕਤੀਆਂ ਦੀ ਮੌਤ

ਜਕਾਰਤਾ, 23 ਜਨਵਰੀ (ਸ.ਬ.) ਇੰਡੋਨੇਸ਼ੀਆ ਦੇ ਪੱਛਮੀ ਜ਼ਿਲ੍ਹੇ ਗੋਆ ਵਿੱਚ ਮੀਂਹ ਪੈਣ ਮਗਰੋਂ ਹੜ੍ਹ ਅਤੇ ਜ਼ਮੀਨ ਖਿਸਕਣ ਦੀ ਸਥਿਤੀ ਪੈਦਾ ਹੋਣ ਕਾਰਨ 6 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਸੈਂਕੜੇ ਲੋਕ ਬੇਘਰ ਹੋ ਗਏ| ਦੱਖਣੀ ਸੁਮਾਤਰਾ ਦੇ ਗੋਆ ਜ਼ਿਲ੍ਹੇ ਦੇ ਮੁਖੀ ਅਦਨਾਨ ਪੁਰਚਿਟਾ ਇਚਸਿਨ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ 2 ਨਵਜੰਮੇ ਬੱਚੇ ਵੀ ਸ਼ਾਮਲ ਹਨ, ਜਿਨ੍ਹਾਂ ਦੀ ਡੁੱਬਣ ਨਾਲ ਮੌਤ ਹੋ ਗਈ ਅਤੇ ਇਕ ਵਿਅਕਤੀ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ|
ਇਚਸਿਨ ਨੇ ਦੱਸਿਆ ਕਿ ਬਚਾਅ ਕਰਮਚਾਰੀ ਅਜੇ ਵੀ ਸਥਾਨਕ ਲੋਕਾਂ ਨੂੰ ਸਰਕਾਰੀ ਦਫਤਰ ਅਤੇ ਮਸਜਿਦਾਂ ਵਿੱਚ ਬਣੇ ਸ਼ੈਲਟਰ ਹਾਊਸਜ਼ ਵਿੱਚ ਲੈ ਜਾਣ ਦੇ ਕੰਮ ਵਿੱਚ ਲੱਗੇ ਹੋਏ ਹਨ| ਇੰਡੋਨੇਸ਼ੀਆ ਵਿੱਚ ਮੌਸਮੀ ਮੀਂਹ ਦੌਰਾਨ ਜ਼ਮੀਨ ਖਿਸਕਣ ਅਤੇ ਹੜ੍ਹ ਦੀ ਸਥਿਤੀ ਅਕਸਰ ਹੋ ਜਾਂਦੀ ਹੈ|

Leave a Reply

Your email address will not be published. Required fields are marked *