ਇੰਡੋਨੇਸ਼ੀਆ : ਕੋਇਲਾ ਖਾਨ ਵਿੱਚ ਜਮੀਨ ਖਿਸਕਣ ਕਾਰਨ 11 ਵਿਅਕਤੀਆਂ ਦੀ ਮੌਤ


ਜਕਾਰਤਾ, 22 ਅਕਤੂਬਰ (ਸ.ਬ.) ਇੰਡੋਨੇਸ਼ੀਆ ਦੇ ਸੁਮਾਤਰਾ ਸੂਬੇ ਵਿਚ ਇਕ ਕੋਲਾ ਖਾਨ ਵਿਚ ਜ਼ਮੀਨ ਖਿਸਕਣ ਕਾਰਨ 11 ਲੋਕਾਂ ਦੀ ਮੌਤ ਹੋ ਗਈ| ਦੇਸ਼ ਦੀ ਐਮਰਜੈਂਸੀ                  ਏਜੰਸੀ ਦੇ ਉੱਚ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ| ਉਨ੍ਹਾਂ ਦੱਸਿਆ ਕਿ ਮਲਬੇ ਵਿਚ ਫਸੀਆਂ ਲਾਸ਼ਾਂ ਨੂੰ ਮਸ਼ੀਨਾਂ ਦੀ ਮਦਦ ਨਾਲ ਬਹੁਤ ਮੁਸ਼ਕਿਲ ਨਾਲ ਕੱਢਿਆ ਗਿਆ|
ਸੂਬਾ ਐਮਰਜੈਂਸੀ ਪ੍ਰਬੰਧਨ ਏਜੰਸੀ ਦੇ ਆਵਾਜਾਈ ਤੇ ਐਮਰਜੈਂਸੀ ਇਕਾਈ ਦੇ ਮੁਖੀ ਇਰਾਨਿਆਯਾਹ ਨੇ ਇਸ ਦੀ ਜਾਣਕਾਰੀ ਦਿੱਤੀ| ਉਨ੍ਹਾਂ ਦੱਸਿਆ ਕਿ ਇਹ ਘਟਨਾ ਮੁਆਰਾ ਐਨਿਮ ਜ਼ਿਲ੍ਹੇ ਦੇ ਤੁਜੁੰਗ ਲਾਲੰਗ ਪਿੰਡ ਵਿਚ ਸਥਿਤ ਬਿਨਾ ਲਾਈਸੈਂਸ ਵਾਲੀ ਖਾਨ ਵਿਚ ਵਾਪਰੀ| ਸਥਾਨਕ ਮੀਡੀਆ ਮੁਤਾਬਕ 8 ਮੀਟਰ ਦੀ ਡੂੰਘਾਈ ਵਿਚ ਦੱਬ ਜਾਣ ਕਾਰਨ 11 ਮਜ਼ਦੂਰਾਂ ਦੀ ਮੌਤ ਹੋਈ| ਇਹ ਕੋਲਾ ਖਾਨ ਇਕ ਪਰੰਪਰਿਕ ਖਾਨ ਦੇ ਰੂਪ ਵਿਚ ਵੰਡੀ ਗਈ ਹੈ | ਉਨ੍ਹਾਂ ਕਿਹਾ ਕਿ ਮਸ਼ੀਨਾਂ ਦੀ ਮਦਦ ਨਾਲ ਲਾਸ਼ਾਂ ਨੂੰ ਕੱਢਿਆ ਗਿਆ|

Leave a Reply

Your email address will not be published. Required fields are marked *