ਇੰਡੋ ਗਲੋਬਲ ਕਾਲਜ ਵਿਖੇ ਸਾਲਾਨਾ ਐਥਲੈਟਿਕ ਮੀਟ ਦਾ ਆਯੋਜਨ

ਐਸ ਏ ਐਸ ਨਗਰ, 16 ਫਰਵਰੀ (ਸ.ਬ.) ਇੰਡੋ ਗਲੋਬਲ ਗਰੁੱਪ ਆਫ਼ ਕਾਲਜ਼ਿਜ ਵਿਖੇ ਚੌਦ੍ਹਵੀਂ ਸਾਲਾਨਾ ਐਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ| ਇਸ ਸਾਲਾਨਾ ਖੇਡਾਂ ਦਾ ਉਦਘਾਟਨ ਨੀਲਮ ਸਿੰਗਲਾ,                     ਚੇਅਰਪਰਸਨ ਇੰਡੋ ਗਲੋਬਲ  ਵੱਲੋਂ  ਕੀਤਾ ਗਿਆ| ਇਸ ਸਾਲਾਨਾ ਖੇਡ          ਮੇਲੇ ਦੀ ਸ਼ੁਰੂਆਤ ਮਾਰਚ ਪਾਸਟ ਅਤੇ ਰਾਸ਼ਟਰੀ ਗੀਤ ਨਾਲ ਕੀਤੀ ਗਈ| ਇਸ ਤੋਂ ਬਾਅਦ ਮੁੱਖ ਮਹਿਮਾਨ ਵੱਲੋਂ  ਖੇਡਾਂ ਸ਼ੁਰੂ ਕਰਨ ਦੀ ਹਰੀ ਝੰਡੀ ਮਿਲਣ ਤੋਂ ਬਾਅਦ ਇੰਡੋ ਗਲੋਬਲ ਗਰੁੱਪ ਦੇ ਕੰਪਿਊਟਰ ਸਾਇੰਸ,ਇਲਟ੍ਰੋਨਿਕ ਇੰਜੀਨੀਅਰਿੰਗ,ਮਕੈਨੀਕਲ ਇੰਜੀਨੀਅਰਿੰਗ ਅਤੇ  ਮੈਨਜ਼ਮੈਂਟ ਡਿਪਾਰਟਮੈਂਟ ਦਰਮਿਆਨ  ਵੱਖ-ਵੱਖ ਈਵੇਂਟਸ ਦੇ ਮੁਕਾਬਲੇ ਸ਼ੁਰੂ ਕੀਤੇ             ਗਏ| ਜਿਸ ਵਿਚ 900 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ, ਜਦ ਇਨ੍ਹਾਂ ਵਿਚ ਲੜਕੀਆਂ ਦੀ ਗਿਣਤੀ 400 ਦੇ ਕਰੀਬ ਸੀ| ਆਊਟ ਡੋਰ ਕੈਟਾਗਰੀ ਵਿਚ ਵਿਦਿਆਰਥੀਆਂ ਨੇ ਐਥਲੈਟਿਕ ਵਿਚ ਲਾਂਗ ਜੰਪ,ਹਾਈ ਜੰਪ,ਜੈਲਵਿਨ, ਡਿਸਕਸ ਥ੍ਰੋ,100 ਮੀਟਰ ਅਤੇ 200 ਮੀਟਰ ਰੇਸ,ਕ੍ਰਿਕਟ ਸਮੇਤ ਕੁੱਲ 23 ਖੇਡਾਂ ਵਿਚ ਹਿੱਸਾ ਲਿਆ| ਇਸ ਤੋ ਇਲਾਵਾ ਵਾਲੀਬਾਲ, ਹਾਈ ਜੰਪ, ਲਾਂਗ ਜੰਪ,  ਜੈਵਲਿਨ ਥਰੋਂ, ਡਿਸਕਸ ਥਰੌ, ਫੁੱਟਬਾਲ, ਕਬੱਡੀ ਆਦਿ ਖੇਡਾਂ ਵੀ ਕਰਵਾਇਆ ਗਈਆਂ| ਇਸ ਖੇਡ ਦਿਹਾੜੇ ਦਾ ਸਭ ਤੋਂ ਦਿਲਚਸਪ ਮੈਚ  ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਵਿਚਕਾਰ ਐਥਲੈਟਿਕਸ ਅਤੇ ਵਾਲੀਬਾਲ ਮੁਕਾਬਲਿਆਂ ਦੇ ਮੈਚ ਰਹੇ ਜਿਸ ਦਾ ਸਾਰੇ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ | ਇਸ ਦੇ ਇਲਾਵਾ ਰੱਸਾਕਸ਼ੀ ਦੇ ਖੇਡ ਵਿਚ ਖਿਡਾਰੀਆਂ ਦੇ ਨਾਲ ਨਾਲ ਦਰਸ਼ਕ ਵੀ ਖੂਬ ਉਤਸ਼ਾਹਿਤ ਨਜ਼ਰ ਆਏ|
ਇਸ ਮੌਕੇ ਤੇ ਚੇਅਰਮੈਨ ਸੁਖਦੇਵ ਸਿੰਗਲਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ  ਕਿ ਖੇਡਾਂ ਇਕ ਵਿਦਿਆਰਥੀ ਦੀ ਚੰਗੀ ਪ੍ਰਸਨੈਲਿਟੀ ਬਣਾਉਣ ਦੇ ਨਾਲ ਨਾਲ ਸਕਾਰਤਮਕ ਸੋਚ ਬਣਾਉਣ ਵਿਚ ਵੀ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ|

Leave a Reply

Your email address will not be published. Required fields are marked *