ਇੰਡੋ ਗਲੋਬਲ ਕਾਲਜ ਵੱਲੋਂ ਪਿੰਡਾਂ ਵਿਚਲੀ ਵਸੋਂ ਨੂੰ ਕੈਸ਼ਲੈਸ ਤਰੀਕਿਆਂ ਨਾਲ ਜਾਣੂ ਕਰਾਉਣਾ ਸ਼ੁਰੂ

ਐਸ ਏ ਐਸ ਨਗਰ, 19 ਜਨਵਰੀ (ਸ.ਬ.) ਇੰਡੋ ਗਲੋਬਲ ਕਾਲਜ਼ਿਜ ਵੱਲੋਂ ਪੰਜਾਬ ਨੈਸ਼ਨਲ ਬੈਂਕ ਦੇ ਸਹਿਯੋਗ ਨਾਲ ਮੁਹਾਲੀ ਜ਼ਿਲ੍ਹੇ ਦੇ 100 ਪਿੰਡਾਂ ਦੇ ਵਸਨੀਕਾਂ ਨੂੰ ਸਰਕਾਰ  ਵੱਲੋਂ ਸ਼ੁਰੂ ਕੀਤੀ ਕੈਸ਼ਲੈਸ ਪੇਮੈਂਟ ਸਬੰਧੀ ਜਾਣਕਾਰੀ ਦੇਣ ਦੇ ਮੰਤਵ ਨਾਲ ਜਾਗਰੂਕਤਾ ਕੈਂਪਾਂ ਦੀ ਲੜੀ ਸ਼ੁਰੂ ਕੀਤੀ ਗਈ ਹੈ| ਇਸ ਦੌਰਾਨ ਕੈਂਪਸ ਦੇ ਇੰਡੋ ਗਲੋਬਲ ਕਾਲਜਿਜ, ਕਾਲਜ ਆਫ਼ ਆਰਕੀਟੈਕਚਰ, ਐਜੂਕੇਸ਼ਨ ਕਾਲਜ,ਮੈਨੇਜਮੈਂਟ ਅਤੇ ਟੈਕਨੌਲੋਜੀ ਦੇ ਵਿਦਿਆਰਥੀਆਂ ਨੇ ਐਨ ਐੱਸ ਐੱਸ ਟੀਮ ਨੇ  ਪਹਿਲੇ ਦਿਨ ਗੋਚਰ, ਕੁਬੇੜੀ, ਦੁਲਵਾਨ,ਪਲਹੈਨਪੁਰ ਸਮੇਤ ਕਈ ਪਿੰਡਾਂ ਦੇ  ਵਸਨੀਕਾਂ ਨੂੰ ਕੈਸ਼ਲੈਸ ਸਿਸਟਮ ਸਬੰਧੀ ਵਿਸਥਾਰ ਜਾਣਕਾਰੀ ਦਿਤੀ| ਇਸ ਦੌਰਾਨ ਵਿਦਿਆਰਥੀਆਂ ਨੇ ਵਸਨੀਕਾਂ ਨੂੰ  ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਇਸ ਨਾਲ ਨਾ ਸਿਰਫ਼ ਕੈਸ਼ ਲੈਸ ਹੋ ਕੇ ਆਪਣੀ ਖ਼ਰੀਦਦਾਰੀ ਕਰ ਸਕਦੇ ਹਨ| ਬਲਕਿ ਇਸ ਦੇ ਨਾਲ ਹੀ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਨੂੰ ਨਕੇਲ ਪਾਉਣ ਵਿਚ ਵੀ ਸਹਾਇਤਾ ਮਿਲੇਗੀ| ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਬੈਂਕ ਵਿਚ ਜਨ ਧਨ ਹੇਠ ਖਾਤਾ ਖੁਲ੍ਹਵਾਉਣ ਦੀ ਵੀ ਪ੍ਰੇਰਨਾ ਦਿਤੀ|
ਇਸ ਮੌਕੇ ਤੇ ਇੰਡੋ ਗਲੋਬਲ ਕਾਲਜ਼ਿਜ ਦੇ ਚੇਅਰਮੈਨ ਸੁਖਦੇਵ ਸਿੰਗਲਾ ਨੇ ਨੌਜਵਾਨਾਂ ਨੂੰ ਸਮਾਜ               ਸੇਵਾ ਵਿਚ ਅੱਗੇ ਆਉਣ ਦੀ ਪ੍ਰੇਰਨਾ ਦਿੱਤੀ| ਇਸ ਮੌਕੇ ਤੇ ਸੀ ਈ ਮਾਨਵ ਸਿੰਗਲਾ ਨੇ ਵਿਦਿਆਰਥੀਆਂ ਨੂੰ ਵੀ ਆਪਣੇ ਆਸ ਪਾਸ ਦੇ ਲੋਕਾਂ ਨੂੰ ਡਿਜ਼ਟਲੀਕਰਨ ਸਬੰਧੀ ਜਾਗਰੂਕ ਕਰਨ ਦੀ ਪ੍ਰੇਰਨਾ ਦਿਤੀ|

Leave a Reply

Your email address will not be published. Required fields are marked *