ਇੰਡੋ ਗਲੋਬਲ ਵਿੱਚ ਵਰਕਸ਼ਾਪ ਦਾ ਆਯੋਜਨ

ਐਸ ਏ ਐਸ ਨਗਰ, 27 ਅਪ੍ਰੈਲ (ਸ.ਬ.) ਇੰਡੋ ਗਲੋਬਲ ਗਰੁੱਪ ਆਫ਼ ਕਾਲਜ ਵੱਲੋਂ ਅੰਤਰ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਅਤੇ ਵਿਸ਼ਵ ਪੱਧਰ ਦੇ ਨੌਕਰੀ ਦੇ ਮੌਕਿਆਂ ਸਬੰਧੀ ਜਾਣਕਾਰੀ ਦੇਣ ਦੇ ਮੰਤਵ ਨਾਲ ਵਿਸ਼ਵ ਪ੍ਰਸਿੱਧ ਕੰਪਨੀ ਇਨਫੋਸਿਸ ਦੇ ਸਹਿਯੋਗ ਨਾਲ ਐਨਰਾਈਡ ਸਿਸਟਮ, ਮੋਬਾਈਲ ਐਪ ਅਤੇ  ਐਨਰਾਈਡ ਐਪਲੀਕੇਸ਼ਨ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ| ਇਸ ਮੌਕੇ ਇਨਫੋਸਿਸ ਦੇ ਮਾਰਕੀਟਿੰਗ ਹੈਡ ਗਗਨਪ੍ਰੀਤ ਨੇ ਵਿਦਿਆਰਥੀਆਂ ਨੂੰ ਐਨਰਾਈਡ ਸਿਸਟਮ, ਐਪ ਬਣਾਉਣ, ਉਸ ਦੀ ਇੰਸਟਾਲੇਸ਼ਨ ਸਬੰਧੀ ਅਹਿਮ ਜਾਣਕਾਰੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ ਗਈ| ਇਸ ਦੇ ਨਾਲ ਹੀ ਵਿਦਿਆਰਥੀਆਂ ਵਿਸ਼ਵ ਪੱਧਰ ਤੇ ਇਸ ਫ਼ੀਲਡ ਵਿਚ ਨੌਕਰੀ ਦੇ ਮੌਕਿਆਂ ਸਬੰਧੀ ਵੀ ਅਹਿਮ ਜਾਣਕਾਰੀ ਦਿਤੀ ਗਈ |
ਇੰਡੋ ਗਲੋਬਲ ਗਰੁੱਪ ਦੇ ਸੀ ਈ T ਮਾਨਵ ਸਿੰਗਲਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਸਮਾਰਟ ਫ਼ੋਨ ਨਾਲ ਦੁਨੀਆਂ ਸੁਘੜ ਕੇ ਇਕ ਛੋਟੇ ਜਿਹੇ ਗੈਜ਼ਟ ਵਿੱਚ ਸਮਾ ਗਈ ਹੈ| ਜਿਸ ਨਾਲ ਅੱਜ ਹਰ ਕੰਮ ਮੋਬਾਈਲ ਤੇ ਹੋਣਾ ਸ਼ੁਰੂ ਹੋ ਚੁੱਕਾ ਹੈ|

Leave a Reply

Your email address will not be published. Required fields are marked *