ਇੰਡੋ-ਤਿੱਬਤਨ ਬਾਰਡਰ ਪੁਲੀਸ ਦੇ ਜਵਾਨਾਂ ਨੇ ਲੱਦਾਖ ਵਿੱਚ ਲਹਿਰਾਇਆ ਤਿਰੰਗਾ

ਲੱਦਾਖ, 26 ਜਨਵਰੀ (ਸ.ਬ.) ਅੱਜ ਪੂਰੇ ਦੇਸ਼ ਵਿੱਚ 72ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਝੰਡਾ ਲਹਿਰਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਲੱਦਾਖ ਵਿੱਚ ਸਥਿਤ ਉੱਚੀਆਂ ਪਰਬਤ ਚੋਟੀਆਂ ਤੇ ਤਾਇਨਾਤ ਇੰਡੋ-ਤਿੱਬਤਨ ਬਾਰਡਰ ਪੁਲੀਸ (ਆਈ.ਟੀ.ਬੀ.ਪੀ.) ਦੇ ਜਵਾਨਾਂ ਨੇ -25 ਡਿਗਰੀ ਤਾਪਮਾਨ ਵਿੱਚ ਗਣਤੰਤਰ ਦਿਵਸ ਮਨਾਇਆ। ਜਵਾਨਾਂ ਨੇ ਲੱਦਾਖ ਵਿੱਚ ਸਥਿਤ ਇਕ ਜੰਮੀ ਹੋਈ ਝੀਲ ਦੇ ਉੱਪਰ ਹੱਥ ਵਿੱਚ ਤਿਰੰਗਾ ਲੈ ਕੇ ਮਾਰਚ ਵੀ ਕੱਢਿਆ। ਆਈ.ਟੀ.ਬੀ.ਪੀ. ਦੇ ਜਵਾਨ ਚੀਨ ਨਾਲ ਲੱਗਦੀ ਸਰਹੱਦ ਦੀ ਰੱਖਵਾਲੀ ਲਈ ਬੇਹੱਦ ਕਠਿਨ ਫ਼ੌਜ ਪੋਸਟ ਤੇ ਤਾਇਨਾਤ ਹਨ। ਉੱਥੇ ਉਨ੍ਹਾਂ ਨੇ ਗਣਤੰਤਰ ਦਿਵਸ ਮਨਾਇਆ।

ਜਵਾਨਾਂ ਦੀ ਟੁੱਕੜੀ ਵਿੱਚ ਨੌਜਵਾਨ ਮਹਿਲਾਵਾਂ ਵੀ ਸ਼ਾਮਲ ਹਨ। ਜੋ ਉੱਚੇ ਸਥਾਨਾਂ ਤੇ ਤਾਇਨਾਤ ਹਨ ਅਤੇ ਗਣਤੰਤਰ ਦਿਵਸ ਮਨ੍ਹਾ ਰਹੀਆਂ ਹਨ।

ਆਈ.ਟੀ.ਬੀ.ਪੀ. ਦੇ ਜਵਾਨਾਂ ਨੇ ਲੱਦਾਖ ਵਿੱਚ ਤੰਗ ਸਥਾਨਾਂ ਤੇ ਵੀ ਤਿਰੰਗਾ ਲੈ ਕੇ ਮਾਰਚ ਕੀਤਾ। ਲੱਦਾਖ ਵਿੱਚ 1700 ਫੁੱਟ ਦੀ ਉਚਾਈ ਤੇ ਸਥਿਤ ਇਹ ਝੀਲ ਜੰਮ ਗਈ ਹੈ। ਇਸ ਤੇ ਆਈ.ਟੀ.ਬੀ.ਪੀ. ਦੇ ਜਵਾਨਾਂ ਨੇ ਮਾਰਚ ਕਰ ਕੇ ਗਣਤੰਤਰ ਦਿਵਸ ਮਨਾਇਆ।

Leave a Reply

Your email address will not be published. Required fields are marked *