ਇੰਦਰਾਪੁਰਮ ਵਿੱਚ ਪਤੀ-ਪਤਨੀ ਦੀ ਬਾਥਰੂਮ ਵਿੱਚੋਂ ਲਾਸ਼ ਬਰਾਮਦ

ਗਾਜੀਆਬਾਦ, 3 ਮਾਰਚ (ਸ਼ਬ ਉਤਰ ਪ੍ਰਦੇਸ਼ ਦੇ ਗਾਜੀਆਬਾਦ ਦੇ ਇੰਦਰਾਪੁਰਮ ਇਲਾਕੇ ਵਿੱਚ ਅੱਜ ਸਵੇਰੇ ਪਤੀ-ਪਤਨੀ ਦੀ ਲਾਸ਼ ਘਰ ਦੇ ਬਾਥਰੂਮ ਵਿੱਚੋਂ ਮਿਲੀ। ਪਤੀ ਪਤਨੀ ਦੋਵਾਂ ਦੀ ਲਾਸ਼ ਘਰ ਦੇ ਬਾਥਰੂਮ ਵਿੱਚ ਮਿਲੀ। ਸ਼ੁਰੂਆਤੀ ਦੀ ਜਾਂਚ ਵਿੱਚ ਸਾਹ ਘੁੱਟਣ ਕਾਰਨ ਮੌਤ ਦਾ ਮਾਮਲਾ ਦੱਸਿਆ ਜਾ ਰਿਹਾ ਹੈ। ਪੁਲੀਸ ਫਿਲਹਾਲ ਹਰ ਐਂਗਲ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਇੰਦਰਾਪੁਰਮ ਦੇ ਗਿਆਨ ਖੰਡ ਇਲਾਕੇ ਵਿੱਚ ਪਤੀ-ਪਤਨੀ ਦੀ ਲਾਸ਼ ਨਗਨ ਅਵਸਥਾ ਵਿੱਚ ਘਰ ਵਿੱਚੋਂ ਮਿਲੀ। ਮ੍ਰਿਤਕਾਂ ਦਾ ਨਾਮ ਨੀਰਜਾ ਸਿੰਘਾਨੀਆ ਅਤੇ ਰੂਚੀ ਸਿੰਘਾਨੀਆ ਦੱਸਿਆ ਜਾ ਰਿਹਾ ਹੈ। ਪੁਲੀਸ ਨੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *