ਇੰਦੌਰ: ਭਿਊ ਜੀ ਮਹਾਰਾਜ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

ਨਵੀਂ ਦਿੱਲੀ, ਮੱਧ ਪ੍ਰਦੇਸ਼ ਦੇ ਮਸ਼ਹੂਰ ਭਿਊ ਜੀ ਮਹਾਰਾਜ ਨੇ ਖੁਦ ਨੂੰ ਗੋਲੀ ਮਾਰ ਲਈ| ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਇੰਦੌਰ ਦੇ ਬੰਬੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ| ਉਨ੍ਹਾਂ ਨੇ ਖੁਦ ਨੂੰ ਗੋਲੀ ਕਿਉਂ ਮਾਰੀ ਹੈ, ਇਸ ਬਾਰੇ ਵਿੱਚ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ| ਪਿਛਲੇ ਸਾਲ ਆਪਣੇ ਵਿਆਹ ਨੂੰ ਲੈ ਕੇ ਮਹਾਰਾਜ ਵਿਵਾਦਾਂ ਵਿੱਚ ਫਸ ਗਏ ਸਨ| ਮਲਿੱਕਾ ਰਾਜਪੂਤ ਨਾਮ ਦੀ ਅਦਾਕਾਰਾ ਨੇ ਉਨ੍ਹਾਂ ਤੇ ‘ਮੋਹਜਾਲ’ ਵਿੱਚ ਬੰਨ੍ਹ ਕੇ ਰੱਖਣ ਦਾ ਦੋਸ਼ ਲਗਾਇਆ ਸੀ| ਇਸੀ ਸਾਲ ਅਪ੍ਰੈਲ ਵਿੱਚ ਮੱਧ ਪ੍ਰਦੇਸ਼ ਵਿੱਚ ਸ਼ਿਵਰਾਜ ਸਿੰਘ ਚੌਹਾਨ ਸਰਕਾਰ ਵੱਲੋਂ ਪੰਜ ਹਿੰਦੂ ਧਾਰਮਿਕ ਅਤੇ ਰੂਹਾਨੀ ਚਿਹਰਿਆਂ ਨੂੰ ਰਾਜ ਮੰਤਰੀ ਦਾ ਦਰਜਾ ਦਿੱਤਾ ਗਿਆ ਸੀ| ਇਨ੍ਹਾਂ ਪੰਜ ਰੂਹਾਨੀ ਚਿਹਰਿਆਂ ਵਿੱਚ ਭਿਊ ਜੀ ਮਹਾਰਾਜ ਵੀ ਸ਼ਾਮਲ ਸਨ|

Leave a Reply

Your email address will not be published. Required fields are marked *