ਇੰਨੀਆਂ ਪ੍ਰੇਸ਼ਾਨੀਆਂ ਦੇ ਬਾਵਜੂਦ ਸ਼ੇਅਰ ਬਾਜ਼ਾਰ ਦੇ ਵਾਧੇ ਨਾਲ ਦਿਖਦਾ ਹੈ ਨਿਵੇਸ਼ਕਾਂ ਦਾ ਭਰੋਸਾ

ਐਨਐਸਈ ਸੂਚਕਾਂਕ ਨਿਫਟੀ  ਬੀਤੇ ਦਿਨੀ 10,000 ਦੀ ਮਨੋਵਿਗਿਆਨਕ ਸੀਮਾ ਨੂੰ ਪਾਰ ਕਰ ਗਿਆ| ਬੀਐਸਈ ਸੂਚਕਾਂਕ ਸੈਂਸੇਕਸ ਪਹਿਲਾਂ ਤੋਂ ਹੀ 32000 ਦੀ ਸੀਮਾ  ਦੇ ਉਤੇ ਚੱਲ ਰਿਹਾ ਹੈ| ਭਾਰਤੀ ਸ਼ੇਅਰ ਬਾਜ਼ਾਰਾਂ ਦਾ ਇਹ ਰੁਖ਼ ਕਾਰੋਬਾਰੀ ਜਗਤ ਵਿੱਚ ਰਾਜਨੀਤਿਕ ਸਥਿਰਤਾ ਨਾਲ ਉਪਜੀ ਨਿਸ਼ਚਿੰਤਤਾ ਦਾ ਸੰਕੇਤ ਲੱਗਦਾ ਹੈ| ਚਾਹੇ ਸੀਮਾ ਉਤੇ ਪਾਕਿਸਤਾਨ ਅਤੇ ਚੀਨ ਦੇ ਨਾਲ ਚੱਲ ਰਿਹਾ ਹਾਲ ਦਾ ਵਿਵਾਦ ਹੋਵੇ ਜਾਂ ਦੇਸ਼  ਦੇ ਅੰਦਰ ਗਊ ਰੱਖਿਆ ਆਦਿ ਦੇ ਨਾਮ ਉਤੇ ਹੋਣ ਵਾਲੀਆਂ  ਘਟਨਾਵਾਂ-ਇਸ ਤਰ੍ਹਾਂ ਦੀਆਂ ਬੇਚੈਨੀਆਂ ਦਾ ਅਸਰ ਘੱਟੋ-ਘੱਟ ਨਿਵੇਸ਼ਕਾਂ ਦੇ ਮੂਡ ਉਤੇ ਤਾਂ ਬਿਲਕੁੱਲ ਨਹੀਂ ਦਿਖ ਰਿਹਾ| ਮੋਦੀ ਸਰਕਾਰ  ਦੇ ਆਉਣ ਤੋਂ ਬਾਅਦ ਤੋਂ ਜਿਸ ਤਰ੍ਹਾਂ ਚੋਣ-ਦਰ-ਚੋਣ ਬੀਜੇਪੀ ਨੂੰ ਬੜਤ ਮਿਲਦੀ ਜਾ ਰਹੀ ਹੈ  ਉਸਨੇ ਨਿਵੇਸ਼ਕਾਂ ਨੂੰ ਆਸਵੰਦ ਕੀਤਾ ਹੈ ਕਿ ਆਉਣ ਵਾਲੇ ਕੁੱਝ ਸਾਲਾਂ ਤੱਕ ਦੇਸ਼ ਵਿੱਚ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਸਥਿਰਤਾ ਕਾਇਮ ਰਹਿਣ ਵਾਲੀ ਹੈ|  ਜੀਐਸਟੀ ਵਰਗੇ ਵੱਡੇ ਕਦਮ   ਦਾ ਵਿਵਹਾਰ ਵਿੱਚ ਅਸਰ ਹੁਣ ਪੂਰੀ ਤਰ੍ਹਾਂ ਦਿਖਣਾ ਸ਼ੁਰੂ ਨਹੀਂ ਹੋਇਆ ਹੈ,  ਪਰੰਤੂ ਇਸ ਨਾਲ ਸੁਧਾਰ ਨੂੰ ਲੈ ਕੇ ਸਰਕਾਰ ਦੀ ਵਚਨਬਧਤਾ ਜਾਹਿਰ ਹੋਈ ਹੈ|  ਇਸਦੇ ਚਲਦੇ ਨਿਵੇਸ਼ਕਾਂ ਦੀ ਇਹ ਧਾਰਨਾ ਮਜਬੂਤ ਹੋਈ ਹੈ ਕਿ ਆਉਣ ਵਾਲੇ  ਸਮੇਂ ਵਿੱਚ ਸਰਕਾਰ ਨਾ  ਿਸਰਫ ਨਿਵੇਸ਼  ਦੇ ਅਨੁਕੂਲ ਮਾਹੌਲ ਬਣਾ ਕੇ ਰੱਖੇਗੀ ਬਲਕਿ ਹੋਰ ਜਰੂਰੀ ਸੁਧਾਰਾਂ ਵੱਲ ਵੀ ਆਪਣੇ ਕਦਮ  ਵਧਾਏਗੀ|  ਇਹ ਉਮੀਦ ਹੀ ਭਾਰਤ ਦੇ ਸ਼ੇਅਰ ਬਾਜ਼ਾਰਾਂ ਨੂੰ ਉਹ ਊਰਜਾ  ਦੇ ਰਹੀ ਹੈ,  ਜਿਸਦੇ ਸਹਾਰੇ ਇਹ ਲਗਾਤਾਰ ਆਪਣਾ ਚੜ੍ਹਨਾ ਜਾਰੀ ਰੱਖ ਰਹੇ ਹਨ| ਹਾਲਾਂਕਿ ਅਮਰੀਕੀ ਵੀਜਾ ਵਿਵਾਦ ਆਈਟੀ ਕੰਪਨੀਆਂ ਦੀ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ| ਖਾੜੀ ਖੇਤਰਾਂ ਤੋਂ ਮਿਹਨਤਕਸ਼ ਭਾਰਤੀਆਂ ਦਾ ਪਲਾਇਨ ਉਥੋਂ ਆਉਣ ਵਾਲੇ ਮਨੀਆਰਡਰ ਦਾ ਪ੍ਰਵਾਹ ਵੀ ਰੁਕਿਆ ਹੋਇਆ ਹੈ| ਨਿਰਯਾਤ ਵਿੱਚ ਵੀ ਕਿਸੇ ਵੱਡੇ ਵਾਧੇ ਦੀ ਸੂਰਤ ਫਿਲਹਾਲ ਨਹੀਂ ਦਿੱਖ ਰਹੀ ਹੈ|   ਹਾਂ, ਕੱਚੇ ਤੇਲ ਦੀਆਂ ਕੀਮਤਾਂ ਸਥਿਰ ਹਨ ਅਤੇ ਮਾਨਸੂਨ ਦਾ ਰੁਝਾਨ ਠੀਕਠਾਕ ਹੈ |  ਇੰਨੇ ਕਮਜੋਰ ਟਰਿਗਰ ਪਾਇੰਟਸ  ਦੇ ਬਾਵਜੂਦ ਜੇਕਰ ਸ਼ੇਅਰ ਬਾਜ਼ਾਰ ਨੇ ਵਾਧੇ ਦਾ ਮਾਹੌਲ ਬਣਾਇਆ ਹੋਇਆ ਹੈ ਤਾਂ ਉਹ ਨਿਵੇਸ਼ਕਾਂ  ਦੇ ਵਿਚਾਲੇ ਬਣੇ ਵਿਸ਼ਵਾਸ ਦਾ ਹੀ ਨਤੀਜਾ ਹੈ| ਇੱਥੇ ਇੱਕ ਗੱਲ ਗੌਰ ਕਰਨ ਦੀ ਹੈ ਕਿ ਸੈਂਸੇਕਸ ਅਤੇ ਨਿਫਟੀ ਦੀ ਅਜਿਹੀ ਮਜਬੂਤੀ ਵੀ ਦੇਸ਼ ਦੇ ਆਮ ਲੋਕਾਂ ਨੂੰ ਬਾਜ਼ਾਰ  ਵੱਲ ਨਹੀਂ ਖਿੱਚ ਪਾ ਰਹੀ ਹੈ|  2007 – 08  ਤੋਂ ਬਾਅਦ ਜੋ ਇਸ ਤਬਕੇ ਦਾ ਸ਼ੇਅਰ ਬਾਜ਼ਾਰ ਤੋਂ ਮਨ ਮੁੜਿਆ ਤਾਂ ਫਿਰ ਹੁਣ ਤੱਕ ਜੁੜ ਨਹੀਂ ਸਕਿਆ ਹੈ| ਸੇਬੀ ਅਤੇ ਹੋਰ ਨਿਆਮਕ ਏਜੰਸੀਆਂ ਨੂੰ ਆਪਣਾ ਧਿਆਨ ਬਾਜ਼ਾਰ ਵਿੱਚ ਉਸਦੀ ਵਾਪਸੀ ਉਤੇ ਲਗਾਉਣਾ ਚਾਹੀਦਾ ਹੈ|
ਅਨੂਪ ਸਿੰਘ

Leave a Reply

Your email address will not be published. Required fields are marked *