ਇੰਸਪੈਕਟਰ ਬਣੇ ਪਰਮਜੀਤ ਸਿੰਘ ਨੂੰ ਜ਼ਿਲ੍ਹਾ ਪੁਲੀਸ ਮੁਖੀ ਨੇ ਲਗਾਇਆ ਸਟਾਰ
ਐਸ. ਏ. ਐਸ. ਨਗਰ, 22 ਜਨਵਰੀ (ਸ.ਬ.) ਪੰਜਾਬ ਪੁਲੀਸ ਵਿੱਚ ਪਿਛਲੇ 36 ਵਰ੍ਹੇ ਤੋਂ ਸੇਵਾਵਾਂ ਨਿਭਾ ਰਹੇ ਸਬ-ਇੰਸਪੈਕਟਰ ਪਰਮਜੀਤ ਸਿੰਘ ਨੂੰ ਤਰੱਕੀ ਦੇਕੇ ਇੰਸਪੈਕਟਰ ਬਣਾਇਆ ਗਿਆ ਹੈ। ਜ਼ਿਲ੍ਹਾ ਪੁਲੀਸ ਮੁਖੀ ਸਤਿੰਦਰ ਸਿੰਘ ਨੇ ਉਨ੍ਹਾਂ ਨੂੰ ਇੰਸਪੈਕਟਰ ਦਾ ਸਟਾਰ ਲਗਾਇਆ ਅਤੇ ਭਵਿੱਖੀ ਸੇਵਾਵਾਂ ਲਈ ਸ਼ੁੱਭ ਇਛਾਵਾਂ ਦਿੱਤੀਆਂ। ਇਸ ਮੌਕੇ ਡੀ. ਐਸ. ਪੀ. ਮਹੇਸ਼ਇੰਦਰ ਸਿੰਘ ਵੀ ਮੌਜੂਦ ਸਨ।
ਇੰਸਪੈਕਟਰ ਪਰਮਜੀਤ ਸਿੰਘ ਇਨੀਂ ਦਿਨੀਂ ਪੁਲੀਸ ਥਾਣਾ ਸੋਹਾਣਾ ਵਿਖੇ ਤਾਇਨਾਤ ਹਨ। ਇਸਤੋਂ ਪਹਿਲਾਂ ਉਹ ਸਨੇਟਾ ਚੌਂਕੀ ਦੇ ਇੰਚਾਰਜ ਰਹਿ ਚੁੱਕੇ ਹਨ ਅਤੇ ਉਨ੍ਹਾਂ ਦੀ ਨੌਕਰੀ ਦਾ ਜ਼ਿਆਦਾ ਕਾਰਜਕਾਲ ਮੁਹਾਲੀ ਜ਼ਿਲ੍ਹੇ ਦੇ ਥਾਣਿਆਂ ਅਤੇ ਚੌਂਕੀਆਂ ਵਿੱਚ ਹੀ ਰਿਹਾ ਹੈ।