ਇੰਸਪੈਕਟਰ ਹਰਸਿਮਰਨ ਬੱਲ ਡੀ. ਜੀ. ਪੀ ਡਿਸਕ ਨਾਲ ਸਨਮਾਨਿਤ

ਐਸ ਏ ਐਸ ਨਗਰ, 12 ਫਰਵਰੀ (ਸ.ਬ.) ਪੁਲੀਸ ਥਾਣਾ ਏਅਰਪੋਰਟ ਦੇ ਐਸ. ਐਚ. ਓ ਸ੍ਰ. ਹਰਸਿਮਰਨ ਸਿੰਘ ਬੱਲ ਨੂੰ ਉਹਨਾਂ ਦੀਆਂ ਸੇਵਾਵਾਂ ਲਈ ਪੰਜਾਬ ਪੁਲੀਸ ਵੱਲੋਂ ਡੀ. ਜੀ. ਪੀ ਡਿਸਕ ਦੇ ਕੇ ਸਨਮਾਨਿਤ ਕੀਤਾ ਗਿਆ ਹੈ| ਜਿਲ੍ਹਾ ਮੁਹਾਲੀ ਦੇ ਐਸ. ਐਸ. ਪੀ. ਸ੍ਰ. ਕੁਲਦੀਪ ਸਿੰਘ ਚਹਿਲ ਵੱਲੋਂ ਉਨ੍ਹਾਂ ਨੂੰ ਡਿਸਕ ਦੇ ਕੇ ਸਨਮਾਨਿਤ ਕੀਤਾ ਗਿਆ|
ਜਿਕਰਯੋਗ ਹੈ ਕਿ ਸ੍ਰ. ਬੱਲ ਵੱਲੋਂ ਆਪਣੇ ਕਾਰਜਕਾਲ ਦੌਰਾਨ ਏਅਰਪੋਰਟ ਤੋਂ ਲਗਭਗ 6 ਕਰੋੜ ਰੁਪਏ ਦੇ ਹੀਰੇ, ਕਈ ਕਿਲੋਂ ਸੋਨਾ ਅਤੇ ਜਾਅਲੀ ਕਰੰਸੀ ਬਰਾਮਦ ਕੀਤੀ ਜਾ ਚੁਕੀ ਹੈ|

Leave a Reply

Your email address will not be published. Required fields are marked *