ਇੱਕੋ ਕਿਤਾਬ ਦੋ ਵੱਖ ਵੱਖ ਕੀਮਤਾਂ ਤੇ ਵੇਚ ਕੇ ਵਿਦਿਆਰਥੀਆਂ ਦੀ ਕੀਤੀ ਜਾ ਰਹੀ ਲੁੱਟ ਦਾ ਵਿਰੋਧ ਕੀਤਾ

ਰਾਜਪੁਰਾ 9 ਜਨਵਰੀ (ਅਭਿਸ਼ੇਕ ਸੂਦ) ਸਕੂਲ ਪੇਰੈਂਟਸ ਐਸੋਸੀਏਸ਼ਨ ਰਾਜਪੁਰਾ ਦੀ ਮੀਟਿੰਗ ਪ੍ਰਧਾਨ ਗੁਰਪ੍ਰੀਤ ਸਿੰਘ ਧਮੋਲੀ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਵੱਖ ਵੱਖ ਮੁਦਿਆਂ ਉਪਰ ਚਰਚਾ ਕੀਤੀ ਗਈ|
ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਗੁਰਪ੍ਰੀਤ ਸਿੰਘ ਧਮੋਲੀ ਨੇ ਕਿਹਾ ਕਿ ਰਾਜਪੁਰਾ ਵਿੱਚ ਇੱਕ ਪਬਲਿਸ਼ਰ ਦੀ ਪੰਜਾਬੀ ਭਾਸ਼ਾ ਦਾ ਵਿਆਕਰਣ ਦੀ ਕਿਤਾਬ ਦੋ ਰੇਟਾਂ ਉਪਰ ਵੇਚੀ ਜਾ ਰਹੀ ਹੈ| ਉਹਨਾਂ ਕਿਹਾ ਕਿ ਜੇ ਇਹ ਕਿਤਾਬ ਤੀਸਰੀ ਕਲਾਸ ਲਈ ਡੀ ਏ ਵੀ ਪਬਲਿਕ ਸਕੂਲ ਦਾ ਵਿਦਿਆਰਥੀ ਲੈਂਦਾ ਹੈ ਤਾਂ ਇਸ ਕਿਤਾਬ ਦਾ ਰੇਟ 105 ਰੁਪਏ ਲਿਆ ਜਾਂਦਾ ਹੈ ਅਤੇ ਜੇਕਰ ਇਹੀ ਕਿਤਾਬ ਸਕਾਲਰ ਪਬਲਿਕ ਸਕੂਲ ਅਤੇ ਕਾਰਪੇਡੀਅਮ ਪਬਲਿਕ ਸਕੂਲ ਦੇ ਸਟੂਡੈਂਟ ਲੈਂਦੇ ਹਨ ਤਾਂ ਇਸ ਕਿਤਾਬ ਦਾ ਰੇਟ 165 ਰੁਪਏ ਲਿਆ ਜਾਂਦਾ ਹੈ| ਉਹਨਾਂ ਕਿਹਾ ਕਿ ਇਸ ਤਰ੍ਹਾਂ ਬੱਚਿਆਂ ਦੇ ਮਾਪਿਆਂ ਦੀ ਆਰਥਿਕ ਲੁੱਟ ਹੋ ਰਹੀ ਹੈ |
ਉਹਨਾਂ ਮੰਗ ਕੀਤੀ ਕਿ ਰਾਜਪੁਰਾ ਵਿੱਚ ਇਕ ਪਬਲਿਸ਼ਰ ਦੀ ਇਕ ਕਿਤਾਬ ਵੱਖ- ਵੱਖ ਸਕੂਲਾਂ ਲਈ ਵੱਖ ਵੱਖ ਰੇਟਾਂ ਉਪਰ ਵੇਚਣ ਦੇ ਮਾਮਲੇ ਦੀ ਜਾਂਚ ਕੀਤੀ ਜਾਵੇ| ਇਸ ਮੌਕੇ ਸੁਖਜਿੰਦਰ ਸਿੰਘ ਸੁੱਖੀ, ਸੁਰਿੰਦਰ ਸਿੰਘ ਬੰਟੀ ਖਾਨਪੁਰ,ਬਿਕਰਮਜੀਤ ਸਿੰਘ ਨਲਾਸ ਰੋਡ,ਬਲਜਿੰਦਰ ਸਿੰਘ ਅਬਦਲਪੁਰ, ਸ਼ਿਵ ਕੁਮਾਰ ਭੂਰਾ, ਭੁਪਿੰਦਰ ਸਿੰਘ ਮਿਰਚ ਮੰਡੀ, ਬਲਕਾਰ ਸਿੰਘ ਕੋਟਲਾ ਵੀ ਮੌਜੂਦ ਸਨ|

Leave a Reply

Your email address will not be published. Required fields are marked *