ਇੱਕ ਅਸਲਾ ਲਾਈਸੰਸ ਤੇ ਨਹੀਂ ਰੱਖੇ ਜਾ ਸਕਣਗੇ ਦੋ ਤੋਂ ਵੱਧ ਹਥਿਆਰ

ਇੱਕ ਅਸਲਾ ਲਾਈਸੰਸ ਤੇ ਨਹੀਂ ਰੱਖੇ ਜਾ ਸਕਣਗੇ ਦੋ ਤੋਂ ਵੱਧ ਹਥਿਆਰ 
ਤੀਜਾ ਲਾਇਸੰਸੀ ਹਥਿਆਰ 13 ਦਸਬੰਰ ਤੱਕ ਡਿਲੀਟ ਕਰਵਾਇਆ ਜਾਵੇ : ਐਸ਼ਿਕਾ ਜੈਨ
ਐਸ.ਏ.ਐਸ ਨਗਰ, 8 ਸਤੰਬਰ (ਸ.ਬ.) ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿਨ੍ਹਾਂ ਅਸਲਾ ਲਾਇਸੰਸਾਂ ਤੇ ਕੁੱਲ 3 ਹਥਿਆਰ ਦਰਜ ਹਨ, ਉਹਨਾਂ ਅਸਲਾ ਲਾਇਸੰਸ ਧਾਰਕਾਂ ਲਈ ਆਰਮਜ਼ ਐਕਟ ਵਿੱਚ ਕੀਤੀ ਸੋਧ ਅਨੁਸਾਰ ਤੀਜਾ ਹਥਿਆਰ ਡਲੀਟ ਕਰਵਾਉਣਾ ਜਰੂਰੀ ਹੋ ਗਿਆ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਜਿਲ੍ਹਾ ਮੈਜਿਸਟਰੇਟ ਸ੍ਰੀਮਤੀ ਆਸ਼ਿਕਾ ਜੈਨ ਨੇ ਕਿਹਾ ਕਿ ਜਿਲ੍ਹੇ ਦੇ ਸਮੂਹ ਅਸਲਾ ਲਾਇਸੰਸ ਧਾਰਕ ਅਤੇ ਬਾਹਰਲੇ ਜਿਲ੍ਹਿਆਂ/ਰਾਜਾਂ ਤੋਂ ਇਸ ਜਿਲ੍ਹੇ ਵਿੱਚ ਪਤਾ ਤਬਦੀਲ ਕਰਵਾ ਕੇ ਆਏ ਅਸਲਾ ਲਾਇਸੰਸ ਧਾਰਕਾਂ ਨੂੰ 13 ਦਸੰਬਰਅ 2020 ਤੋਂ ਪਹਿਲਾਂ ਆਪਣੇ ਅਸਲਾ ਲਾਇਸੰਸਾਂ ਦਾ ਤੀਜਾ ਲਾਇਸੰਸੀ ਹਥਿਆਰ ਡਲੀਟ/ਜਮ੍ਹਾਂ ਕਰਵਾਉਣਾ ਜਰੂਰੀ ਹੈ| ਇਸ ਤੋਂ ਬਾਅਦ  ਹੋਰ ਸਮਾਂ ਨਹੀਂ ਦਿੱਤਾ ਜਾਵੇਗਾ| 
ਵਧੀਕ ਜਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ  ਜੇਕਰ ਕਿਸੇ ਲਾਇਸੰਸ ਧਾਰਕ ਵੱਲੋਂ ਨਿਯਤ ਮਿਤੀ ਤੱਕ ਅਸਲਾ ਡਲੀਟ/ਜਮ੍ਹਾਂ ਨਹੀਂ ਕਰਵਾਇਆ ਜਾਂਦਾ ਤਾਂ ਇਸ ਸਬੰਧੀ ਸਾਰੀ ਜਿੰਮੇਵਾਰੀ ਨਿਰੋਲ ਲਾਇਸੰਸ ਧਾਰਕ ਦੀ ਹੋਵੇਗੀ|

Leave a Reply

Your email address will not be published. Required fields are marked *