ਇੱਕ ਕਿਲੋ ਹੈਰੋਈਨ ਸਮੇਤ ਕੀਨੀਆ ਦਾ ਨਾਗਰਿਕ ਕਾਬੂ

ਐਸ ਏ ਐਸ ਨਗਰ, 5 ਅਪ੍ਰੈਲ (ਸ.ਬ.) ਜਿਲ੍ਹਾ ਪੁਲੀਸ ਵੱਲੋਂ ਪਿਛਲੇ ਦਿਨੀਂ ਕਾਬੂ ਕੀਤੇ ਗਏ ਵਿਦੇਸ਼ੀ ਨਾਗਰਿਕਾਂ ਤੋਂ ਹੈਰੋਈਨ ਅਤੇ ਹੋਰ ਨਸ਼ੀਲਾ ਸਾਮਾਨ ਕਾਬੂ ਕਰਨ ਦੀ ਲੜੀ ਹੇਠ ਮਟੌਰ ਪੁਲੀਸ ਵੱਲੋਂ ਦਿੱਲੀ ਵਿੱਚ ਕੀਤੀ ਗਈ  ਛਾਪੇਮਾਰੀ ਦੌਰਾਨ ਕੀਨੀਆ ਦੇ ਇਕ ਨਾਗਰਿਕ ਨੂੰ ਗ੍ਰਿਫਤਾਰ ਕਰਕੇ ਉਸ ਤੋਂ 1 ਕਿਲੋ ਹੈਰੋਈਨ ਬਰਾਮਦ ਕੀਤੀ ਹੈ|
ਪੁਲੀਸ ਸੂਤਰਾਂ ਅਨੁਸਾਰ ਪੁਲੀਸ ਨੇ ਕੁਝ ਦਿਨ ਪਹਿਲਾਂ ਰਾਜਵੰਤ ਕੌਰ ਨੂੰ 250 ਗ੍ਰਾਮ ਹੈਰੋਈਨ, ਸਿਮਰਨਜੀਤ ਕੌਰ ਨੂੰ 250 ਗ੍ਰਾਮ ਹੈਰੋਈਨ, ਅਮਰਿੰਦਰ ਸਿੰਘ ਡਰਾਇਵਰ, ਨਾਈਜੀਰੀਆ ਦੇ ਨਾਗਰਿਕ ਨਿਊਬੂਜ ਨਾਈਗੋਰ ਨੂੰ 750 ਗ੍ਰਾਮ ਹੈਰੋਈਨ, ਯੁੰਗਾਂਡਾ ਦੀ ਨਾਗਰਿਕ ਹੈਲਨ ਨੂੰ 250 ਗਾ੍ਰਮ ਹੈਰੋਈਨ ਸਮੇਤ ਗ੍ਰਿਫਤਾਰ ਕੀਤਾ ਸੀ|  ਇਸ ਦੌਰਾਨ ਪੁਲੀਸ ਨੇ ਨਿਊਬੂਜ ਦੀ ਨਿਸਾਨਦੇਹੀ ਉਪਰ ਦਿਲੀ ਵਿਚ ਛਾਪਾ ਮਾਰ ਕੇ ਕੀਨੀਆ ਦੇ ਨਾਗਰਿਕ ਅੋਸਿਟਾ ਉਰਫ ਅੋਸੀ ਨੂੰ 1 ਕਿਲੋ ਹੈਰੋਈਨ ਸਮੇਤ ਗ੍ਰਿਫਤਾਰ ਕੀਤਾ ਹੈ| ਪੁਲੀਸ ਸੂਤਰਾਂ ਅਨੁਸਾਰ ਇਹ ਵਿਅਕਤੀ ਟੁਰਿਸਟ ਵੀਜੇ ਉਪਰ ਭਾਰਤ ਆਇਆ ਹੋਇਆ ਹੈ ਅਤੇ ਵੱਧ ਪੈਸੇ ਕਮਾਉਣ ਦੇ ਲਾਲਚ ਵਿਚ ਇਹ ਕੰਮ ਕਰ ਰਿਹਾ ਸੀ| ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ|

Leave a Reply

Your email address will not be published. Required fields are marked *