ਇੱਕ ਝਟਕੇ ਨਾਲ 1500 ਅੰਕ ਤੱਕ ਡਿੱਗਿਆ ਸ਼ੇਅਰ ਬਾਜਾਰ

ਇੱਕ ਝਟਕੇ ਨਾਲ 1500 ਅੰਕ ਤੱਕ ਡਿੱਗਿਆ ਸ਼ੇਅਰ ਬਾਜਾਰ
ਬਾਜਾਰ ਨੇ ਮੂਧੇ ਮੂੰਹ ਡਿੱਗਣ ਤੋਂ ਬਾਅਦ ਕੀਤੀ ਵਾਪਸੀ, 279 ਅੰਕ ਹੇਠਾਂ ਬੰਦ
ਨਵੀਂ ਦਿੱਲੀ, 21 ਸਤੰਬਰ (ਸ.ਬ.) ਸ਼ੇਅਰ ਬਾਜਾਰ ਵਿੱਚ ਅੱਜ ਉਸ ਸਮੇਂ ਅਫਰਾ ਤਫਰੀ ਫੈਲ ਗਈ, ਜਦੋਂ ਸੈਂਸੈਕਸ ਅਚਾਨਕ 1500 ਅੰਕ ਹੇਠਾਂ ਡਿੱਗ ਗਿਆ| ਸੈਂਸੈਕਸ ਵਿੱਚ ਅਚਾਨਕ ਆਈ ਇਸ ਭਾਰੀ ਗਿਰਾਵਟ ਨੇ ਨਿਵੇਸ਼ਕਾਂ ਨੂੰ ਇੱਕ ਹੋਰ ਬਲੈਕ ਫ੍ਰਾਈਡੇ ਦੀ ਯਾਦ ਦਿਵਾ ਦਿੱਤੀ| ਹਾਲਾਂਕਿ ਥੋੜ੍ਹੀ ਦੇਰ ਵਿੱਚ ਹੀ ਬਾਜਾਰ ਸੰਭਲ ਗਿਆ ਅਤੇ ਜਿੰਨੀ ਤੇਜੀ ਨਾਲ ਗਿਰਿਆ ਸੀ, ਉਨੀ ਹੀ ਤੇਜੀ ਨਾਲ ਵਾਪਸ ਵੀ ਮੁੜ ਗਿਆ, ਪਰ ਇਸ ਦੌਰਾਨ ਬਾਜਾਰ ਵਿੱਚ ਅਫਰਾ ਤਫਰੀ ਮੱਚ ਗਈ|
ਗਿਰਾਵਟ ਦਾ ਮੁੱਖ ਕਾਰਨ ਯੈਸ ਬੈਂਕ ਦੇ ਸੀ ਈ ਓ ਰਾਣਾ ਕਪੂਰ ਦੇ ਖਿਲਾਫ ਆਰ ਬੀ ਆਈ ਦੀ ਸਖਤੀ ਮੰਨੀ ਜਾ ਰਹੀ ਹੈ| ਅੱਜ ਸ਼ੁੱਕਰਵਾਰ ਨੂੰ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸੈਂਸੇਂਕਸ ਅਤੇ ਨਿਫਟੀ ਵਾਧੇ ਨਾਲ ਖੁਲੇ ਅਤੇ ਸ਼ੁਰੂਆਤੀ ਕਾਰੋਬਾਰ ਦੇ ਦੌਰਾਨ ਤੇਜੀ ਵੇਖੀ ਗਈ| ਦੁਪਹਿਰ ਵੇਲੇ ਬਾਜਾਰ ਅਚਾਨਕ ਮੂਧੇ ਮੂਹ ਡਿੱਗ ਗਿਆ| ਦੁਪਹਿਰ ਇਕ ਵਜੇ ਦੇ ਬਾਅਦ ਇਕ ਸਮੇਂ ਸਂੈਸੈਕਸ ਵਿੱਚ ਲਗਭਗ 1500 ਅੰਕਾ ਦੀ ਗਿਰਾਵਟ ਆਈ ਜੋ ਕਿ ਨੋਟਬੰਦੀ ਤੋਂ ਬਾਅਦ ਸਭ ਤੋਂ ਵੱਡੀ ਗਿਰਾਵਟ ਹੈ| ਇਹ ਗਿਰਾਵਟ ਕੁਝ ਸਮੇਂ ਲਈ ਰਹੀ ਕਿਉਂਕਿ ਜਲਦੀ ਹੀ ਬਾਜਾਰ ਨੇ ਰਿਕਵਰੀ ਕਰ ਲਈ| ਬਾਅਦ ਵਿੱਚ ਬਾਜਾਰ ਲਗਭਗ ਪੌਣਾ ਫੀਸਦੀ ਦੀ ਗਿਰਾਵਟ ਨਾਲ ਬੰਦ ਹੋਇਆ| ਸੈਂਸੈਕਸ 279 ਅੱਕ ਡਿੱਗ ਕੇ 36841 ਅਤੇ ਨਿਫਟੀ 91 ਅੰਕ ਡਿੱਗ ਕੇ 11143 ਤੇ ਬੰਦ ਹੋਏ| ਬੈਂਕ ਨਿਫਟੀ ਵਿੱਚ 2|5 ਫੀਸਦੀ ਦੀ ਗਿਰਾਵਟ ਆਈ ਅਤੇ ਬੈਂਕ ਨਿਫਟੀ 680 ਅੰਕ ਡਿੱਗ ਕੇ 25596 ਤੇ ਬੰਦ ਹੋਹਿਆ|
ਸ਼ੇਅਰ ਬਾਜਾਰ ਵਿੱਚ ਆਈ ਇਸ ਗਿਰਾਵਟ ਦੇ ਪਿੱਛੇ ਯੈਸ ਬੈਂਕ ਦੇ ਸੀ ਈ ਓ ਰਾਣਾ ਕਪੂਰ ਉਪਰ ਆਰ ਬੀ ਆਈ ਦੀ ਕਾਰਵਾਈ ਨੂੰ ਮੰਨਿਆ ਜਾ ਰਿਹਾ ਹੈ| ਆਰ ਬੀ ਆਈ ਨੇ ਯੈਸ ਬੈਂਕ ਨੂੰ 31 ਜਨਵਰੀ 2019 ਤਕ ਅਹੁਦੇ ਉਪਰ ਰਹਿਣ ਦੀ ਆਗਿਆ ਦੇ ਦਿਤੀ ਹੈ| ਕੇਂਦਰੀ ਬੈਂਕ ਨੇ ਯੈਸ ਬੈਂਕ ਨੂੰ 4 ਮਹੀਨੇ ਦੇ ਅੰਦਰ ਕਪੂਰ ਦਾ ਉਤਰਾਧਿਕਾਰੀ ਚੁਣਨ ਦਾ ਵੀ ਹੁਕਮ ਦਿਤਾ ਹੈ| ਇਸ ਗਿਰਾਵਟ ਦਾ ਸਭ ਤੋਂ ਵੱਧ ਅਸਰ ਬੈਂਕਿੰਗ ਕੰਪਨੀਆਂ ਅਤੇ ਹਾਊਸਿੰਗ ਫਾਈਨਿੰਸ ਕੰਪਨੀਆਂ ਉਪਰ ਹੀ ਹੋਇਆ ਹੈ|
ਫਿਲਹਾਲ ਮਾਹਿਰਾਂ ਦਾ ਕਹਿਣਾ ਹੈ ਕਿ ਸ਼ੇਅਰਧਾਰਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ| ਬਾਜਾਰ ਦੀ ਗਿਰਾਵਟ ਦੇ ਕਾਰਨ ਡੀ ਐਚ ਐਫ ਐਲ ਦੇ ਸ਼ੇਅਰ ਕਰੀਬ 50 ਫੀਸਦੀ ਅਤੇ ਯੈਸ ਬੈਂਕ ਦੇ ਸ਼ੇਅਰ ਕਰੀਬ 30 ਫੀਸਦੀ ਤਕ ਹੇਠਾਂ ਚਲੇ ਗਏ| ਯੈਸ ਬੈਂਕ ਦੇ ਸੀ ਈ ਓ ਰਾਣਾ ਕਪੂਰ ਦੇ ਕਾਰਜਕਾਲ ਨੂੰ ਸਮੇਂ ਤੋਂ ਪਹਿਲਾਂ ਖਤਮ ਕਰਨ ਦੇ ਆਰ ਬੀ ਆਈ ਦੇ ਫੈਸਲੇ ਦਾ ਬਂੈਕ ਦੇ ਸ਼ੇਅਰਾਂ ਉਪਰ ਕਾਫੀ ਅਸਰ ਪਿਆ ਹੈ| ਲਿਸਟਿੰਗ ਦੇ ਬਾਅਦ ਯੈਸ ਬੈਂਕ ਦੇ ਸ਼ੇਅਰਾਂ ਵਿੱਚ ਇਹ ਸਭ ਤੋਂ ਵੱਡੀ ਗਿਰਾਵਟ ਹੈ|

Leave a Reply

Your email address will not be published. Required fields are marked *