ਇੱਕ ਤੰਦਰੁਸਤ ਇਨਸਾਨ ਹੀ ਦੇ ਸਕਦਾ ਹੈ ਉਸਾਰੂ ਸਮਾਜ ਦੀ ਸਿਰਜਣਾ ਵਿੱਚ ਯੋਗਦਾਨ : ਭਾਈ ਦਵਿੰਦਰ ਸਿੰਘ ਖਾਲਸਾ

ਇੱਕ ਤੰਦਰੁਸਤ ਇਨਸਾਨ ਹੀ ਦੇ ਸਕਦਾ ਹੈ ਉਸਾਰੂ ਸਮਾਜ ਦੀ ਸਿਰਜਣਾ ਵਿੱਚ ਯੋਗਦਾਨ : ਭਾਈ ਦਵਿੰਦਰ ਸਿੰਘ ਖਾਲਸਾ
ਸੋਹਾਣਾ ਹਸਪਤਾਲ ਵਿਖੇ 550 ਬੂਟੇ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ 
ਐਸ.ਏ.ਐਸ ਨਗਰ, 12 ਅਕਤੂਬਰ (ਸ.ਬ.) ਇੱਕ ਤੰਦਰੁਸਤ ਇਨਸਾਨ ਹੀ ਆਪਣੇ ਮੁਕਾਮ ਨੂੰ ਪ੍ਰਾਪਤ ਕਰਨ ਲਈ ਨਿਰਵਿਘਨ ਕੋਸ਼ਿਸ਼ ਕਰ ਸਕਦਾ ਹੈ ਉੱਥੇ ਇੱਕ ਉਸਾਰੂ ਸਮਾਜ ਦੀ ਸਿਰਜਣਾ ਵਿੱਚ ਵੀ ਉਹ ਆਪਣਾ ਵਡਮੁੱਲਾ ਯੋਗਦਾਨ ਪਾ ਸਕਦਾ ਹੈ ਅਤੇ ਸਾਨੂੰ ਸਾਰਿਆਂ ਨੂੰ ਸਰਬਤ ਦਾ ਭਲਾ ਮੁਹਿੰਮ ਵਿੱਚ ਯੋਗਦਾਨ ਦੇਣਾ ਚਾਹੀਦਾ ਹੈ| ਇਹ ਵਿਚਾਰ  ਸ਼੍ਰੀ ਗੁਰੂ ਹਰਕ੍ਰਿਸ਼ਨ ਚੈਰੀਟੇਬਲ ਹਸਪਤਾਲ ਸੋਹਾਣਾ ਦੇ ਚੈਅਰਮੈਨ ਭਾਈ ਦਵਿੰਦਰ ਸਿੰਘ ਖਾਲਸਾ ਖੰਨੇ ਵਾਲਿਆਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸ਼੍ਰੀ ਗੁਰੂ ਨਾਨਕ           ਦੇਵ ਜੀ ਦੇ ਮਿਸ਼ਨ ਸਰਬੱਤ ਦਾ ਭਲਾ ਅਤੇ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਮੁਹਿੰਮ ਦੇ ਤਹਿਤ ਸੋਹਾਣਾ ਹਸਪਤਾਲ ਵਿਖੇ 550 ਬੂਟੇ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕਰਨ ਮੌਕੇ ਪ੍ਰਗਟ ਕੀਤੇ| ਉਹਨਾਂ ਇਸ ਮੌਕੇ ਹਸਪਤਾਲ ਕਾਂਪਲੈਕਸ ਵਿੱਚ ਪੌਦਾ ਲਗਾ ਕੇ ਮੁਹਿੰਮ ਦੀ ਰਸਮੀ ਸ਼ੁਰੂਆਤ ਕੀਤੀ| 
ਇਸ ਮੌਕੇ ਟਰੱਸਟ ਸਕੱਤਰ ਭਾਈ ਗੁਰਮੀਤ ਸਿੰਘ ਨੇ ਕਿਹਾ ਕਿ ਵਾਤਾਵਰਣ ਦੀ ਸ਼ੁਧਤਾ ਲਈ ਸਾਨੂੰ ਸਭਨਾਂ ਨੂੰ ਆਪਣੇ ਆਲੇ ਦੁਆਲੇ ਪੌਦੇ ਲਗਾਉਣੇ ਚਾਹੀਦੇ ਹਨ ਫਿਰ ਭਾਵੇਂ ਉਹ ਤੁਹਾਡੇ ਘਰ ਦੀ ਰਸੋਈ, ਗਾਰਡਨ, ਘਰ, ਦਫਤਰ, ਗੁਰਦੁਆਰਾ ਸਾਹਿਬ ਜਾਂ ਫਿਰ ਕੋਈ ਹੋਰ ਸਥਾਨ ਕਿਉਂ ਨਾ ਹੋਵੇ| ਉਹਨਾਂ ਕਿਹਾ ਕਿ ਇਸ ਨਾਲ ਜਿੱਥੇ ਵਾਤਾਵਰਣ ਸ਼ੁੱਧ ਰਹਿੰਦਾ ਹੈ ਉੱਥੇ ਇਨਸਾਨ ਵੀ ਤੰਦਰੁਸਤ ਰਹਿੰਦਾ ਹੈ| ਉਹਨਾਂ ਵੀ ਇਸ ਮੌਕੇ ਪੌਦਾ ਲਗਾਇਆ| ਇਸ ਮੌਕੇ ਟਰੱਸਟੀ ਸੁਖਦੀਪ ਸਿੰਘ, ਟਰੱਸਟੀ ਸਰਬਜੀਤ ਸਿੰਘ, ਅਮਨਦੀਪ ਸਿੰਘ, ਸੀ ਈ ਓ ਡਾ. ਗਗਨਦੀਪ ਸਿੰਘ ਸਚਦੇਵਾ, ਮੈਡੀਕਲ ਡਾਇਰੈਕਟਰ ਡਾ. ਗੁਰਮੀਤ ਸਿੰਘ, ਮੁੱਖ ਪ੍ਰਸ਼ਾਸ਼ਕ ਸ੍ਰੀ ਆਦਰਸ਼ ਸੂਰੀ ਨੇ ਵੀ ਹਸਪਤਾਲ ਕੰਪਲੈਕਸ ਵਿੱਚ ਆਪਣੇ ਸਟਾਫ ਮੈਂਬਰਾਂ ਨਾਲ ਪੌਦੇ ਲਗਾਏ ਅਤੇ ਪੌਦਿਆਂ ਨੂੰ ਪਾਣੀ ਦਿੱਤਾ|
ਇਸ ਮੁਹਿੰਮ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਮੁੱਖ ਪ੍ਰਸ਼ਾਸ਼ਕ ਸ੍ਰੀ  ਆਦਰਸ਼ ਸੂਰੀ ਨੇ ਦੱਸਿਆ ਕਿ ਟਰੱਸਟ ਮੈਨੇਜਮੈਂਟ ਵੱਲੋਂ ਪਿਛਲੇ ਦਿਨੀਂ ਹੋਈ ਮੀਟਿੰਗ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਗੁਰਪੁਰਬ ਮੌਕੇ 550 ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ  ਲਿਆ ਗਿਆ ਸੀ| ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਲੈ ਕੇ ਦੇਸ਼ਾਂ ਵਿਦੇਸ਼ਾਂ ਵਿੱਚ ਸੰਗਤਾਂ ਵਲੋਂ ਪੂਰੇ ਉਤਸ਼ਾਹ ਅਤੇ ਸ਼ਰਧਾ ਨਾਲ ਸਮਾਗਮ ਕਰਵਾਏ ਜਾ ਰਹੇ ਹਨ| ਇਸ ਮੌਕੇ ਤੇ ਡਾ. ਨੀਰਜ, ਡਾ ਮਨਦੀਪ ਸਿੰਘ, ਡਾ ਖੁਸ਼ਪ੍ਰੀਤ, ਡਾ. ਅਮਨਦੀਪ ਕੌਰ , ਡਾ ਹਰਪ੍ਰੀਤ ਸਿੰਘ, ਡਾ ਉਮੰਗ ਵਰਮਾ, ਡਾ ਮੋਹਿਤ ਵਾਲੀਆ, ਡਾ ਜਸਲੀਨ ਕੌਰ, ਡਾ ਰਾਜੀਵ ਗੋਇਲ, ਡਾ ਰੋਜ਼ੀ, ਡਾ ਮਨੀਸ਼, ਡਾ ਨਿਸ਼ਾਨ ਸਚਦੇਵਾ ਸਮੇਤ ਟਰੱਸਟ ਦੇ ਸਮੂਹ ਮੈਂਬਰ ਅਤੇ ਹਸਪਤਾਲ ਦਾ ਸਟਾਫ ਵੀ ਮੌਜੂਦ ਸੀ|

Leave a Reply

Your email address will not be published. Required fields are marked *