ਇੱਕ ਫਰਵਰੀ ਨੂੰ ਬਜਟ ਖਿਲਾਫ਼ ਸੁਪਰੀਮ ਕੋਰਟ ਵਿੱਚ ਦਾਖਲ ਪਟੀਸ਼ਨ ਤੇ ਹੋਵੇਗੀ 23 ਜਨਵਰੀ ਨੂੰ ਸੁਣਵਾਈ

ਨਵੀਂ ਦਿੱਲੀ, 20 ਜਨਵਰੀ (ਸ.ਬ.) ਸੁਪਰੀਮ ਕੋਰਟ ਨੇ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਆਮ ਬਜਟ ਪੇਸ਼ ਕੀਤੇ ਜਾਣ ਦੀ ਮੰਗ ਵਾਲੀ ਪਟੀਸ਼ਨ ਤੇ ਸੁਣਵਾਈ 23 ਜਨਵਰੀ ਤੱਕ ਟਾਲ ਦਿੱਤੀ ਹੈ| ਕਾਂਗਰਸ ਸਮੇਤ ਕਈ ਵਿਰੋਧੀ ਦਲਾਂ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਖਲ ਕੀਤੀ ਇੱਕ ਫਰਵਰੀ ਨੂੰ ਪੇਸ਼ ਕੀਤੇ ਜਾਣੇ ਵਾਲੇ ਬਜਟ ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ| ਉਨ੍ਹਾਂ ਦਾ ਕਹਿਣਾ ਸੀ ਕਿ 4 ਫਰਵਰੀ ਤੋਂ 8 ਮਾਰਚ ਤੱਕ ਯੂ.ਪੀ., ਪੰਜਾਬ, ਉੱਤਰਾਖੰਡ, ਮਣੀਪੁਰ ਅਤੇ ਗੋਆ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ| ਇਸ ਤੋਂ ਪਹਿਲਾਂ ਕੇਂਦਰ ਸਰਕਾਰ ਬਜਟ ਵਿੱਚ ਲਭਾਉ ਘੋਸ਼ਣਾ ਕਰ ਕੇ ਵੋਟਰਾਂ ਨੂੰ ਲਭਾਉਣ ਦਾ ਯਤਨ ਕਰ ਸਕਦੀ ਹੈ| ਇਸ ਤੋਂ ਪਹਿਲਾਂ ਵਿਰੋਧੀ ਦਲਾਂ ਦਾ ਇੱਕ ਵੋਟਰ ਵਫ਼ਦ ਚੋਣ ਕਮਿਸ਼ਨਰ ਨਾਲ ਮਿਲਿਆ ਸੀ ਅਤੇ ਬਜਟ ਪੇਸ਼ ਕਰਨ ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ| ਇਹ ਹੀ ਨਹੀਂ, ਵਿਰੋਧੀ ਰਾਸ਼ਟਰਪਤੀ ਤੋਂ ਵੀ ਇਸ ਨੂੰ ਲੈ ਗੁਹਾਰ ਲਗਾ ਚੁੱਕਾ ਹੈ|
ਇਸ ਮਾਮਲੇ ਤੇ ਭਾਜਪਾ ਦਾ ਕਹਿਣਾ ਹੈ ਕਿ ਬਜਟ ਪੇਸ਼ ਕਰਨਾ ਸਰਕਾਰ ਦਾ ਸੰਵਿਧਾਨਿਕ ਫਰਜ਼ ਹੈ ਅਤੇ ਇਹ ਕਿਸੇ ਰਾਜ ਨਾਲ ਜੁੜਿਆ ਨਹੀਂ ਹੈ|

Leave a Reply

Your email address will not be published. Required fields are marked *