ਇੱਕ ਵਿਅਕਤੀ ਦਾ ਗੋਲੀ ਮਾਰ ਕੇ ਕਤਲ

ਉੱਤਰ ਪ੍ਰਦੇਸ਼, 15 ਦਸੰਬਰ (ਸ.ਬ.) ਉੱਤਰ ਪ੍ਰਦੇਸ਼ ਵਿੱਚ ਬਰੇਲੀ ਦੇ ਸਿਧਾਰਥਨਗਰ ਖੇਤਰ ਵਿੱਚ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਇਕ ਜੁੱਤਾ ਵਪਾਰੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ| ਪੁਲੀਸ ਸੂਤਰਾਂ ਨੇ ਦੱਸਿਆ ਕਿ ਰਾਮਲੀਲਾ ਗੋਟਿਆ ਅਜੈ ਮੋਰੀਆ ਦੀ ਇੱਜ਼ਤਨਗਰ ਇਲਾਕੇ ਵਿੱਚ ਜੁੱਤਾ-ਚੱਪਲ ਦੀ ਦੁਕਾਨ ਹੈ| ਬੀਤੀ ਰਾਤ ਉਹ ਦੁਕਾਨ ਬੰਦ ਕਰਕੇ ਭਰਾ ਮਨੋਜ ਨਾਲ ਮੋਟਰਸਾਈਕਲ ਤੋਂ ਘਰ ਜਾ ਰਹੇ ਸਨ| ਪ੍ਰੇਮਨਗਰ ਸਥਿਤ ਸਕੂਲ ਦੇ ਸਾਹਮਣੇ ਮੋਟਰਸਾਈਕਲ ਸਵਾਰ ਦੋ ਬਦਮਾਸ਼ਾਂ ਨੇ ਅਜੈ ਨੂੰ ਗੋਲੀ ਮਾਰ ਦਿੱਤੀ| ਜ਼ਖਮੀ ਅਵਸਥਾ ਵਿੱਚ ਅਜੈ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ| ਘਟਨਾ ਦੇ ਪਿੱਛੇ ਰੰਜ਼ਿਸ ਦੱਸੀ ਜਾ ਰਹੀ ਹੈ| ਪੁਲੀਸ ਫਰਾਰ ਬਦਮਾਸ਼ਾਂ ਦੀ ਤਲਾਸ਼ ਕਰ ਰਹੀ ਹੈ|

Leave a Reply

Your email address will not be published. Required fields are marked *