ਇੱਕ ਵਿਅਕਤੀ ਨੇ ਆਪਣੀ ਪਤਨੀ ਅਤੇ ਸੱਸ ਨੂੰ ਮਾਰੀ ਗੋਲੀ

ਉੱਤਰ ਪ੍ਰਦੇਸ਼, 9 ਫਰਵਰੀ (ਸ.ਬ.) ਉੱਤਰ ਪ੍ਰਦੇਸ਼ ਵਿੱਚ ਗਾਜਿਆਬਾਦ ਜ਼ਿਲੇ ਦੇ ਮਸੂਰੀ ਖੇਤਰ ਵਿੱਚ ਇਕ ਵਿਅਕਤੀ ਨੇ ਪਤਨੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਅਤੇ ਬਾਅਦ ਵਿੱਚ ਲਾਸ਼ ਦੇ ਨਾਲ ਸਹੁਰੇ ਘਰ ਜਾ ਕੇ ਸੱਸ ਨੂੰ ਵੀ ਗੋਲੀ ਮਾਰ ਦਿੱਤੀ| ਉਸ ਨੇ ਆਪਣੇ ਆਪ ਥਾਣੇ ਵਿੱਚ ਆਤਮ ਸਮਰਪਣ ਕਰ ਦਿੱਤਾ| ਪੁਲੀਸ ਸੂਤਰਾਂ ਨੇ ਦੱਸਿਆ ਕਿ ਮਸੂਰੀ ਕਸਬਾ ਵਾਸੀ ਸਤਿੰਦਰ ਤੇਵਤਿਆ ਨੇ ਬੀਤੀ ਸ਼ਾਮ ਪਤਨੀ ਰਾਜਕੁਮਾਰੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ| ਬਾਅਦ ਵਿੱਚ ਲਾਸ਼ ਨੂੰ ਕਾਰ ਵਿੱਚ ਪਾ ਕੇ ਕਵਿਨਗਰ ਇਲਾਕੇ ਦੇ ਗੋਵਿੰਦਨਗਰ ਸਥਿਤ ਆਪਣੇ ਸਹੁਰੇ ਘਰ ਲੈ ਗਿਆ ਅਤੇ ਉਥੇ ਜਾ ਕੇ 60 ਸਾਲਾਂ ਸੱਸ ਇੰਦਰਾਵਤੀ ਨੂੰ ਗੋਲੀ ਮਾਰ ਦਿੱਤੀ| ਉਸ ਦੇ ਬਾਅਦ ਦੋਸ਼ੀ ਨੇ ਥਾਣੇ ਵਿੱਚ ਪੁਲੀਸ ਦੇ ਸਾਹਮਣੇ ਆਤਮ-ਸਮਰਪਣ ਕਰ ਦਿੱਤਾ| ਉਨ੍ਹਾਂ ਦੱਸਿਆ ਕਿ ਇੰਦਰਾਵਤੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ| ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ|

Leave a Reply

Your email address will not be published. Required fields are marked *