ਇੱਕ ਵਿਅਕਤੀ ਨੇ ਪੁਲੀਸ ਅਧਿਕਾਰੀ ਤੇ ਚਲਾਈਆਂ ਗੋਲੀਆਂ, ਜਵਾਬੀ ਕਾਰਵਾਈ ਵਿਚ ਹੋਈ ਮੌਤ

ਯੂਨੀਯਨਟਾਊਨ, 11 ਜੁਲਾਈ (ਸ.ਬ.) ਅਮਰੀਕਾ ਦੇ ਯੂਨੀਯਨਟਾਊਨ ਵਿਚ ਇਕ ਵਿਅਕਤੀ ਨੇ ਡਿਊਟੀ ਤੇ ਤੈਨਾਤ ਇਕ ਪੁਲੀਸ ਅਧਿਕਾਰੀ ਉਤੇ ਚਾਰ ਵਾਰੀ ਗੋਲੀਆਂ ਚਲਾਈਆਂ ਅਤੇ ਇਸ ਮਗਰੋਂ ਇਕ ਹੋਰ ਪੁਲੀਸ ਅਧਿਕਾਰੀ ਨੇ ਗੋਲੀਆਂ ਚਲਾ ਕੇ ਹਮਲਾਵਰ ਨੂੰ ਮਾਰ ਗਿਰਾਇਆ| ਪੁਲੀਸ ਨੇ ਦੱਸਿਆ ਕਿ ਜ਼ਖਮੀ ਹੋਏ ਸਾਰਜੇਂਟ ਡੇਵਿਡ ਵਾਈਟ ਦਾ ਇਲਾਜ ਕੀਤਾ ਜਾ ਰਿਹਾ ਹੈ| ਉਸ ਦੀ ਹਾਲਤ ਸਥਿਰ ਹੈ|
ਅਕਰੋਨ ਦੇ ਦੱਖਣੀ-ਪੂਰਬੀ ਤੋਂ ਕਰੀਬ 16 ਕਿਲੋਮੀਟਰ ਦੂਰ ਸਥਿਤ ਯੂਨੀਯਨਟਾਊਨ ਵਿਚ ਰੇਯਾਨ ਪ੍ਰੋਬਸਟ ਦੀ ਭੈਣ ਨੇ ਘਰੇਲੂ ਹਿੰਸਾ ਦੀ ਰਿਪੋਰਟ ਕਰਨ ਲਈ 911 ਤੇ ਫੋਨ ਕੀਤਾ ਸੀ| ਸਟਾਰਕ ਕਾਊਂਟੀ ਦੇ ਸ਼ੇਰਿਫ ਜਾਰਜ     ਮੇਯਰ ਨੇ ਦੱਸਿਆ ਕਿ ਜਦੋਂ ਅਧਿਕਾਰੀ ਪ੍ਰੋਬਸਟ ਦੇ ਘਰ ਪਹੁੰਚੇ, ਉਸ ਸਮੇਂ ਉਹ ਘਰ ਵਿਚ ਇੱਕਲਾ ਸੀ| ਉਸ ਨੇ ਪੁਲੀਸ ਅਧਿਕਾਰੀ ਨੂੰ ਦੇਖਦੇ ਹੀ ਗੋਲੀਬਾਰੀ ਸ਼ੁਰੂ ਕਰ ਦਿੱਤੀ ਅਤੇ ਵਾਈਟ ਤੇ ਚਾਰ ਗੋਲੀਆਂ ਚਲਾਈਆਂ| ਇਸ ਦੇ ਬਾਅਦ ਉਥੇ ਪਹੁੰਚੇ ਇਕ ਹੋਰ ਸੈਨਿਕ ਅਧਿਕਾਰੀ ਨੇ ਜਵਾਬੀ ਗੋਲੀ ਚਲਾਈ, ਜਿਸ ਵਿਚ ਪ੍ਰੋਬਸਟ ਦੀ ਮੌਤ ਹੋ ਗਈ| ਸ਼ੇਰਿਫ ਨੇ ਦੱਸਿਆ ਕਿ ਪ੍ਰੋਬਸਟ ਦਾ ਪਹਿਲਾਂ ਵੀ ਪੁਲੀਸ ਨਾਲ ਮੁਕਾਬਲਾ ਹੋ ਚੁੱਕਾ ਹੈ ਅਤੇ ਅਧਿਕਾਰੀਆਂ ਨੇ ਪਹਿਲਾਂ ਵੀ ਉਸ ਦੇ ਘਰ ਤੋਂ ਬੰਦੂਕਾਂ ਬਰਾਮਦ ਕੀਤੀਆਂ ਸਨ|

Leave a Reply

Your email address will not be published. Required fields are marked *