ਇੱਕ ਸਾਲ ਤੋਂ ਜਾਰੀ ਹੈ ਰੈਡ ਕਰਾਸ ਦੀ ਸਸਤਾ ਖਾਣਾ ਸਕੀਮ

ਐਸ ਏ ਅੇਸ ਨਗਰ, 21 ਜੂਨ (ਸ.ਬ.) ਪੰਜਾਬ ਸਰਕਾਰ ਅਤੇ ਰੈਡ ਕਰਾਸ ਵਲੋਂ ਮੁਹਾਲੀ ਵਿੱਚ ਸਾਡੀ ਰਸੋਈ ਦੇ ਨਾਮ ਹੇਠ ਸ਼ੁਰੂ ਕੀਤੀ ਗਈ ਸਸਤਾ ਖਾਣਾ ਸਕੀਮ ਨੂੰ ਇੱਕ ਸਾਲ ਪੂਰਾ ਹੋ ਗਿਆ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਰੈਡ ਕਰਾਸ ਵਲੰਟੀਅਰ ਸ੍ਰੀ ਪੀ ਐਸ ਵਿਰਦੀ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ 10 ਰੁਪਏ ਵਿੱਚ ਖਾਣੇ ਦਾ ਇੱਕ ਪੈਕਟ ਦਿੱਤਾ ਜਾਂਦਾ ਹੈ, ਇਸ ਪੈਕੇਟ ਵਿੱਚ 4 ਰੁਮਾਲੀ ਫੁਲਕੇ, ਇਕ ਸਬਜੀ ਹੁੰਦੇ ਹਨ| ਹਰ ਦਿਨ ਹੀ ਸਬਜੀ ਬਦਲ ਬਦਲ ਕੇ ਦਿੱਤੀ ਜਾਂਦੀ ਹੈ| ਇਸ ਇੱਕ ਪੈਕੇਟ ਖਾਣੇ ਨਾਲ ਇਕ ਵਿਅਕਤੀ ਆਰਾਮ ਨਾਲ ਆਪਣਾ ਪੇਟ ਭਰ ਸਕਦਾ ਹੈ| ਮੁਹਾਲੀ ਵਿੱਚ ਇਹ ਸਕੀਮ ਸਿਰਫ 30 ਪੈਕਟ ਤੋਂ ਸੁਰੂ ਹੋਈ ਸੀ ਅਤੇ ਹੁਣ ਹਰ ਦਿਨ ਪੌਣੇ ਦੋ ਸੋ ਪੈਕਟ ਇਸ ਸਕੀਮ ਤਹਿਤ ਵੇਚੇ ਜਾ ਰਹੇ ਹਨ|
ਇਸ ਮੌਕੇ ਡ੍ਰਾਈਵਰ ਸੁਖਰਾਮ ਨੇ ਦੱਸਿਆ ਕਿ ਉਹਨਾਂ ਨੂੰ ਲੋਕਾਂ ਦੀ ਸੇਵਾ ਕਰਨ ਨਾਲ ਦਿਲੀ ਸਕੂਨ ਮਿਲਦਾ ਹੈ| ਡ੍ਰਾਈਵਰ ਸੁਖਰਾਮ ਆਪਣੇ ਟੈਂਪੂ ਉਪਰ ਫੇਜ਼ 9 ਵਿਚੋਂ ਖਾਣਾ ਲਿਆ ਕੇ ਫੇਜ਼ 6 ਦੇ ਸਿਵਲ ਹਸਪਤਾਲ ਵਿੱਚ ਸਪਲਾਈ ਕਰਦਾ ਹੈ|

Leave a Reply

Your email address will not be published. Required fields are marked *