ਇੱਕ ਹੀ ਮਕਾਨ ਦੋ ਵਿਅਕਤੀਆਂ ਨੂੰ ਵੇਚਣ ਦਾ ਦੋਸ਼ ਲਾਇਆ

ਐਸ ਏ ਐਸ ਨਗਰ, 30 ਜੂਨ (ਸ.ਬ.) ਸਥਾਨਕ ਜੁਝਾਰ ਨਗਰ ਵਿੱਚ ਸਥਿਤ ਇਕ ਮਕਾਨ ਨੂੰ ਮਕਾਨ ਦੇ ਮਾਲਕ ਵਲੋਂ ਵੱਖ ਵੱਖ ਦੋ ਵਿਅਕਤੀਆਂ ਨੂੰ ਵੇਚ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਰਾਮ ਨਰੇਸ਼ ਵਸਨੀਕ ਗਲੀ ਨੰਬਰ 2 ਜੁਝਾਰ ਨਗਰ ਨੇ ਦਸਿਆ ਕਿ ਉਸਨੇ ਇਹ ਮਕਾਨ 2012 ਵਿੱਚ ਸੁਰਿੰਦਰ ਕੁਮਾਰ ਬਾਂਸਲ ਤੋਂ ਮੁੱਲ ਲਿਆ ਸੀ| ਜਿਸਦੀ ਰਜਿਸਟਰੀ 1.6.12 ਨੂੰ ਹੋਈ ਸੀ| ਉਸਨੇ ਇਹ ਮਕਾਨ ਖਰੀਦਣ ਲਈ ਪੰਜਾਬ ਐਂਡ ਸਿੰਧ ਬਂੈਕ ਤੋਂ 11 ਲੱਖ ਦਾ ਕਰਜਾ ਲਿਆ ਸੀ| ਅਸਲ ਵਿੱਚ ਸੁਰਿੰਦਰ ਕੁਮਾਰ ਬਾਂਸਲ ਨੇ ਇਹ ਮਕਾਨ 2011 ਵਿੱਚ ਬਲਜੀਤ ਸਿੰਘ ਸਰਕਾਰੀ ਮੁਲਾਜਮ ਤੋਂ ਖਰੀਦਿਆ ਸੀ, ਜੋ ਕਿ ਉਸਨੂੰ ਅੱਗੇ ਵੇਚ ਦਿਤਾ ਸੀ|
ਉਹਨਾਂ ਕਿਹਾ ਕਿ ਇਸੇ ਦੌਰਾਨ ਬਲਜੀਤ ਸਿੰਘ ਨੇ ਇਹ ਮਕਾਨ ਇਕ ਹੋਰ ਵਿਅਕਤੀ ਕ੍ਰਿਸ਼ਨ ਕੁਮਾਰ ਵਸਨੀਕ ਚੰਡੀਗੜ੍ਹ ਨੂੰ ਸਾਲ 2012 ਵਿੱਚ ਵੇਚ ਦਿਤਾ ਪਰ ਇਸਦੀ ਰਜਿਸਟਰੀ ਨਹੀਂ ਸੀ ਹੋਈ| ਸਿਰਫ ਐਗਰੀਮੈਂਟ ਹੀ ਕੀਤਾ ਹੋਇਆ ਸੀ| ਇਸੇ ਦੌਰਾਨ ਬਲਜੀਤ ਸਿੰਘ ਨੇ ਹੋਰ ਵੀ ਕਈ ਮਕਾਨ ਤੇ ਪਲਾਟ ਹੇਰਾਫੇਰੀ ਕਾਰਨ ਵੇਚ ਦਿੱਤੇ| ਜਿਸ ਕਾਰਨ ਉਸ ਵਿਰੁੱਧ ਮੁਹਾਲੀ ਅਤੇ ਖਰੜ ਵਿੱਚ ਕਈ ਮਾਮਲੇ ਦਰਜ ਹੋਏ ਅਤੇ ਇਸ  ਸਮੇਂ ਬਲਜੀਤ ਸਿੰਘ ਜੇਲ ਵਿੱਚ ਹੈ| ਇਸੇ ਦੌਰਾਨ ਕ੍ਰਿਸ਼ਨ ਕੁਮਾਰ ਨੇ ਬਲਜੀਤ ਸਿੰਘ ਉਪਰ ਐਗਰੀਮੈਂਟ ਦੇ ਸਹਾਰੇ ਅਦਾਲਤ ਵਿੱਚ ਕੇਸ ਕਰ ਦਿੱਤਾ| ਅਦਾਲਤ ਵਿੱਚ ਬਲਜੀਤ ਸਿੰਘ ਪੇਸ਼ ਨਾ ਹੋਇਆ| ਜਿਸ ਕਰਕੇ ਅਦਾਲਤ ਨੇ ਬਲਜੀਤ ਸਿੰਘ ਨੂੰ ਇਹ ਮਕਾਨ ਖਾਲੀ ਕਰਵਾ ਕੇ ਕ੍ਰਿਸ਼ਨ ਕੁਮਾਰ ਨੂੰ    ਦੇਣ ਦੇ ਹੁਕਮ ਜਾਰੀ ਕਰ ਦਿੱਤੇ|
ਉਹਨਾਂ ਦਸਿਆ ਕਿ ਅਦਾਲਤ ਵਲੋਂ ਉਹਨਾਂ ਨੂੰ ਕਦੇ ਵੀ ਕੋਈ ਨੋਟਿਸ ਨਹੀਂ ਮਿਲਿਆ ਪਰ ਹੁਣ ਤਹਿਸਲੀਦਾਰ ਵਲੋਂ ਉਹਨਾਂ ਉਪਰ ਇਹ ਮਕਾਨ ਖਾਲੀ ਕਰਵਾਉਣ ਦਲਈ ਦਬਾਓ ਪਾਇਆ ਜਾ ਰਿਹਾ ਹੈ| ਉਸਨੇ ਮੰਗ ਕੀਤੀ ਕਿ ਜਦੋਂ ਮਕਾਨ ਉਸਨੇ ਖਰੀਦਿਆ ਹੋਇਆ ਹੈ| ਇਸ ਲਈ ਇਹ ਮਕਾਨ ਉਸ ਤੋਂ ਖਾਲੀ ਨਾ ਕਰਵਾਇਆ     ਜਾਵੇ| ਇਸ ਮੌਕੇ ਸਾਬਕਾ ਸਰਪੰਚ ਇਕਬਾਲ ਸਿੰਘ ਅਤੇ ਪੰਚ ਬਿਮਲਾ ਰਾਣੀ ਵੀ ਮੌਜੂਦ ਸਨ|

Leave a Reply

Your email address will not be published. Required fields are marked *