ਇੱਟਾਂ ਨਾਲ ਭਰੇ ਟਰੱਕ ਨੇ ਫੇਜ਼-10 ਵਿੱਚ ਤੋੜਿਆ ਫੁੱਟਪਾਥ ਤੇ ਰੋਡ ਗਲੀ

ਐਸ. ਏ. ਐਸ ਨਗਰ, 16 ਦਸੰਬਰ (ਸ.ਬ.) ਸਥਾਨਕ ਫੇਜ਼-10 ਵਿੱਚ ਅੱਜ ਸਵੇਰੇ 9.30 ਵਜੇ ਦੇ ਕਰੀਬ ਇੱਟਾਂ ਨਾਲ ਭਰੇ ਟਰੱਕ ਨੇ ਫੁੱਟਪਾਥ ਅਤੇ ਰੋਡ ਗਲੀ ਤੋੜ ਦਿੱਤੇ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਕੌਂਸਲਰ ਹਰਦੀਪ ਸਿੰਘ ਸਰਾਓ ਨੇ ਦੱਸਿਆ ਕਿ ਅੱਜ ਸਵੇਰੇ ਫੇਜ਼-10 ਵਿੱਚ ਇੱਟਾਂ ਦੇ ਭਰੇ ਹੋਏ ਹੋਏ ਟਰੱਕ ਨੇ ਫੁੱਟਪਾਥ ਅਤੇ ਰੋਡ ਗਲੀ ਤੋੜ ਦਿੱਤੇ| ਇਸ ਦੀ ਸੂਚਨਾ ਮਿਲਣ ਤੇ ਉਹਨਾਂ ਨੇ ਤੁਰੰਤ ਟਰੱਕ ਨੂੰ ਰੋਕਿਆ ਅਤੇ ਮੌਕੇ ਉਪਰ ਪੁਲੀਸ ਬੁਲਾਈ| ਪੁਲੀਸ ਵਲੋਂ ਇਸ ਦੇ ਡ੍ਰਾਈਵਰ ਦੀ ਕੀਤੀ ਪੁਛਗਿਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਸ ਟਰੱਕ ਦੇ ਨਾ ਤਾਂ ਕੋਈ ਕਾਗਜ ਸਨ, ਨਾ ਹੀ ਲਾਇਲੈਂਸ ਸੀ ਅਤੇ ਨਾ ਹੀ ਕੋਈ ਪਰਮਿਟ ਸੀ| ਉਹਨਾਂ ਕਿਹਾ ਕਿ ਇਸ ਟਰੱਕ ਵਿੱਚ 12 ਹਾਜਰ ਇੱਟ ਲੱਦੀ ਹੋਈ ਸੀ, ਜਿਹਨਾਂ ਦਾ ਭਾਰ 30 ਟਨ ਤੋਂ ਵੱਧ ਹੁੰਦਾ ਹੈ| ਇਸ ਤਰ੍ਹਾਂ ਇਹ ਓਵਰਲੋਡ ਟਰੱਕ ਨਿਯਮਾਂ ਦੀ ਸ਼ਰੇਆਮ ਉਲੰਘਣਾ ਕਰ ਰਿਹਾ ਸੀ| ਉਹਨਾਂ ਕਿਹਾ ਕਿ ਇਹ ਟਰੱਕ ਸਮਾਣੇ ਤੋਂ ਇੱਟਾਂ ਲੈ ਕੇ ਇੱਥੇ ਆਇਆ ਸੀ|
ਉਹਨਾਂ ਕਿਹਾ ਕਿ ਜੇ ਕਿਸੇ ਵਪਾਰੀ ਨੇ ਏਨਾ ਸਮਾਨ ਮੰਗਵਾਉਣਾ ਹੈ ਤਾਂ ਉਸ ਨੂੰ ਇਹ ਸਮਾਨ ਪਹਿਲਾਂ ਆਪਣੇ ਗੋਦਾਮ ਵਿੱਚ ਮੰਗਵਾਉਣਾ ਚਾਹੀਦਾ ਹੈ ਅਤੇ ਫਿਰ ਇਸ ਸਮਾਨ ਨੂੰ ਛੋਟੀਆਂ ਗੱਡੀਆਂ ਰਾਹੀਂ ਸ਼ਹਿਰ ਵਿੱਚ ਲਿਆਉਣਾ ਚਾਹੀਦਾ ਹੈ| ਉਹਨਾਂ ਕਿਹਾ ਨਗਰ ਨਿਗਮ ਅਧਿਕਾਰੀਆਂ ਨੂੰ ਜਾਣਕਾਰੀ ਦੇਣ ਦੇ ਬਾਵਜੂਦ ਕੋਈ ਅਧਿਕਾਰੀ ਮੌਕੇ ਤੇ ਨਹੀਂ ਪਹੁੰਚਿਆ| ਉਹਨਾਂ ਕਿਹਾ ਕਿ ਉਹਨਾਂ ਨੇ ਮੌਕੇ ਉਪਰ ਸਬੰਧਿਤ ਮਹਿਕਮੇ ਦੇ ਐਸ ਡੀ ਓ ਨੂੰ ਫੋਨ ਕਰਕੇ ਆਉਣ ਲਈ ਕਿਹਾ ਤਾਂ ਐਸ ਡੀ ਓ ਨੇ ਆਉਣ ਤੋਂ ਇਨਕਾਰ ਕਰ ਦਿੱਤਾ ਜਦੋਂ ਸਬੰਧਿਤ ਜੇ ਈ ਵੀ ਫੋਨ ਕੀਤਾ ਤਾਂ ਉਸਨੇ ਵੀ ਮੌਕੇ ਤੇ ਆਉਣ ਦੀ ਥਾਂ ਉਹਨਾਂ ਤੋਂ ਹੀ ਨੁਕਸਾਨ ਦੀ ਜਾਣਕਾਰੀ ਲੈਣੀ ਸ਼ੁਰੂ ਕਰ ਦਿੱਤੀ|
ਉਹਨਾਂ ਕਿਹਾ ਕਿ ਸ਼ਹਿਰ ਵਿਚ ਓਵਰਲੋਡਿਡ ਟਰੱਕਾਂ ਦੇ ਆਉਣ ਤੇ ਪਾਬੰਦੀ ਲਗਾਈ ਜਾਵੇ|
ਸ. ਹਰਦੀਪ ਸਿੰਘ ਸਰਾਓ ਨੇ ਦਸਿਆ ਕਿ ਇਹ ਟਰੱਕ ਦੁਪਹਿਰ ਸਮੇਂ ਕ੍ਰੇਨ ਰਾਹੀਂ ਪਾਸੇ ਹਟਵਾਇਆ ਗਿਆ ਅਤੇ ਪੁਲੀਸ ਨੇ ਟਰੱਕ ਚਾਲਕ ਨੂੰ ਟਰੱਕ ਵਿਚੋਂ ਇੱਟਾਂ ਉਤਾਰ ਦੇ ਟਰੱਕ ਨੂੰ ਥਾਣੇ ਲਿਜਾਣ ਅਤੇ ਕਾਗਜ ਪੱਤਰ ਦਿਖਾਉਣ ਲਈ ਕਹਿ ਦਿੱਤਾ ਸੀ|

Leave a Reply

Your email address will not be published. Required fields are marked *