ਈਦ ਦੇ ਮੌਕੇ ਪੱਥਰਬਾਜ਼ਾਂ ਵਲੋਂ ਸੀ ਆਰ ਪੀ ਐਫ ਕੈਂਪ ਤੇ ਹਮਲਾ, ਫੋਰਸ ਨੇ ਦਾਗੇ ਹੰਝੂ ਗੈਸ ਦੇ ਗੋਲੇ

ਅਨੰਤਨਾਗ, 26 ਜੂਨ (ਸ.ਬ.)  ਪੂਰਾ ਦੇਸ਼ ਜਿੱਥੇ ਅੱਜ ਈਦ ਮਨ੍ਹਾ ਰਿਹਾ ਹੈ ਉਥੇ ਹੀ ਇਸ ਪਾਵਨ ਮੌਕੇ ਤੇ ਵੀ ਪੱਥਰਬਾਜ਼ ਆਪਣੀਆਂ ਹਰਕਤ ਤੋਂ ਬਾਜ਼ ਨਹੀਂ ਆ ਰਹੇ| ਪੱਥਰਬਾਜ਼ਾਂ ਨੇ ਕਸ਼ਮੀਰ ਦੇ ਅਨੰਤਨਾਗ ਦੀ ਜੰਗਲਾਤ ਮੰਡੀ ਵਿੱਚ ਸੀ.ਆਰ.ਪੀ.ਐਫ. ਕੈਂਪ ਤੇ ਪੱਥਰਬਾਜ਼ੀ ਕੀਤੀ ਜਿਸ ਤੋਂ ਬਾਅਦ ਲੋਕਾਂ ਤੇ ਕਾਬੂ ਪਾਉਣ ਲਈ ਫੋਰਸ ਨੂੰ ਹੰਝੂ ਗੈਸ ਦੇ ਗੋਲੇ ਛੱਡਣੇ ਪਏ| ਪੱਥਰਬਾਜ਼ ਉਥੇ ਮੂਸਾ ਦੇ ਸਮਰਥਣ ਵਿੱਚ ਨਾਅਰੇਬਾਜ਼ੀ ਕਰ ਰਹੇ ਸਨ|
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਕਸ਼ਮੀਰ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ| ਹੁਣੇ ਜਿਹੇ ਕਸ਼ਮੀਰ ਦੇ ਨੌਹਟਾ ਵਿੱਚ ਨਮਾਜ਼ ਦੇ ਦੌਰਾਨ ਡਿਊਟੀ ਕਰ ਰਹੇ ਡੀਐਸਪੀ ਦਾ ਭੀੜ ਨੇ ਮਾਰ-ਮਾਰ ਕੇ ਕਤਲ ਕਰ ਦਿੱਤਾ ਸੀ| ਭਾਰਤੀ ਫੌਜ ਇਨ੍ਹਾਂ ਹਾਲਾਤਾਂ ਦਾ ਸਾਮਨਾ ਬਹਾਦਰੀ ਨਾਲ ਕਰ ਰਹੀ ਹੈ| ਫੌਜ ਨੇ ਕਈ ਅੱਤਵਾਦੀ ਵੀ ਮਾਰੇ ਹਨ|ੇ

Leave a Reply

Your email address will not be published. Required fields are marked *