ਈਦ ਮੌਕੇ ਤਾਲਿਬਾਨ ਨੇ ਅਫਗਾਨ ਸੁਰੱਖਿਆ ਫੌਜ ਨਾਲ ਜੰਗਬੰਦੀ ਤੇ ਸਹਿਮਤੀ ਪ੍ਰਗਟਾਈ

ਕਾਬੁਲ, 9 ਜੂਨ (ਸ.ਬ.) ਤਾਲਿਬਾਨ ਨੇ ਅੱਜ ਘੋਸ਼ਣਾ ਕੀਤੀ ਹੈ ਕਿ ਉਹ ਅਫਗਾਨ ਸੁਰੱਖਿਆ ਫੌਜ ਨਾਲ ਈਦ ਦੇ ਮੌਕੇ ਤੇ ਤਿੰਨ ਦਿਨ ਦੀ ਜੰਗਬੰਦੀ ਰੱਖੇਗਾ ਪਰ ਵਿਦੇਸ਼ੀ ਫੌਜ ਦੇ ਖਿਲਾਫ ਉਸ ਦੀ ਮੁਹਿੰਮ ਜਾਰੀ ਰਹੇਗੀ| ਅਫਗਾਨ ਸਰਕਾਰ ਵੱਲੋਂ ਰਮਜ਼ਾਨ ਦੇ ਮੌਕੇ ਤੇ ਇਕ ਹਫਤੇ ਲੰਬੇ ਜੰਗਬੰਦੀ ਦੀ ਘੋਸ਼ਣਾ ਦੇ ਦੋ ਦਿਨਾਂ ਬਾਅਦ ਅੱਤਵਾਦੀ ਸੰਗਠਨ ਤਾਲਿਬਾਨ ਨੇ ਮੀਡੀਆ ਵਿੱਚ ਇਹ ਬਿਆਨ ਜਾਰੀ ਕੀਤਾ ਹੈ ਕਿ ਉਹ ਅਗਲੇ ਤਿੰਨ ਦਿਨਾਂ ਤਕ ਜੰਗਬੰਦੀ ਰੱਖਣ ਤੇ ਸਹਿਮਤ ਹਨ ਪਰ ਜੇਕਰ ਇਸ ਦੌਰਾਨ ਉਨ੍ਹਾਂ ਤੇ ਹਮਲੇ ਹੁੰਦੇ ਹਨ ਤਾਂ ਉਹ ਆਪਣਾ ਬਚਾਅ ਮਜ਼ਬੂਤੀ ਨਾਲ ਕਰਨਗੇ|
ਤਾਲਿਬਾਨ ਨੇ ਇਕ ਸੰਦੇਸ਼ ਵਿੱਚ ਕਿਹਾ ਕਿ ਸਾਰੇ ਮੁਜਾਹੀਦੀਨ ਨੂੰ ਈਦ ਉਲ ਫਿਤਰ ਦੇ ਪਹਿਲੇ ਤਿੰਨ ਦਿਨ ਤਕ ਅਫਗਾਨ ਫੌਜ ਤੇ ਹਮਲਾ ਨਾ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ| ਇਸ ਸੰਦੇਸ਼ ਵਿੱਚ ਤਾਲਿਬਾਨ ਨੇ ਅੱਗੇ ਕਿਹਾ ਹੈ ਪਰ ਜੇਕਰ ਮੁਜਾਹੀਦੀਨਾਂ ਤੇ ਹਮਲੇ ਹੁੰਦੇ ਹਨ ਤਾਂ ਅਸੀਂ ਮਜ਼ਬੂਤੀ ਨਾਲ ਖੁਦ ਦਾ ਬਚਾਅ ਕਰਾਂਗੇ ਪਰ ਵਿਦੇਸ਼ੀ ਫੌਜ ਦੇ ਖਿਲਾਫ ਸਾਡੀ ਮੁਹਿੰਮ ਜਾਰੀ ਰਹੇਗੀ, ਇਹ ਜੰਗਬੰਦੀ ਉਨ੍ਹਾਂ ਤੇ ਲਾਗੂ ਨਹੀਂ ਹੁੰਦੀ ਹੈ| ਅਫਗਾਨਿਸਤਾਨ ਵਿੱਚ 2001 ਵਿੱਚ ਸ਼ੁਰੂ ਹੋਈ ਅਮਰੀਕੀ ਕਾਰਵਾਈ ਦੇ ਬਾਅਦ ਇਹ ਪਹਿਲਾ ਮੌਕਾ ਹੈ ਜਦ ਤਾਲਿਬਾਨ ਈਦ ਦੌਰਾਨ ਜੰਗਬੰਦੀ ਨੂੰ ਰਾਜੀ ਹੋਇਆ ਹੈ|

Leave a Reply

Your email address will not be published. Required fields are marked *