ਈਰਾਨ ਵਿੱਚ ਭੂਚਾਲ, ਭਗਦੜ ਕਾਰਨ 1 ਦੀ ਮੌਤ

ਤੇਹਰਾਨ, 27 ਦਸੰਬਰ (ਸ.ਬ.) ਈਰਾਨ ਦੀ ਰਾਜਧਾਨੀ ਤੇਹਰਾਨ ਨੇੜੇ ਬੁੱਧਵਾਰ ਸਵੇਰੇ ਭੂਚਾਲ ਦੇ ਝਟਕੇ ਲੱਗੇ| ਇਸ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਘੱਟ ਤੋਂ ਘੱਟ 57 ਲੋਕ ਜ਼ਖਮੀ ਹੋ ਗਏ| ਉੱਥੋਂ ਦੀ ਬੁਲਾਰਾ ਇਰਨਾ ਮੁਤਾਬਕ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਤੇ 4.2 ਮਾਪੀ ਗਈ|
ਭੂਚਾਲ ਦਾ ਕੇਂਦਰ ਤੇਹਰਾਨ ਤੋਂ 50 ਕਿਲੋਮੀਟਰ ਦੂਰ ਪੱਛਮ ਵਿਚ ਰਿਹਾ| ਭੂਚਾਲ ਦਾ ਝਟਕਾ ਮਹਿਸੂਸ ਹੋਣ ਮਗਰੋਂ ਘਰਾਂ ਵਿਚੋਂ ਬਾਹਰ ਨਿਕਲਣ ਦੀ ਭਗਦੜ ਵਿਚ 57 ਲੋਕ ਜ਼ਖਮੀ ਹੋ ਗਏ| ਜ਼ਖਮੀਆਂ ਦਾ ਮੁੱਢਲਾ ਇਲਾਜ ਕਰਨ ਮਗਰੋਂ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ|

Leave a Reply

Your email address will not be published. Required fields are marked *