ਈ.ਟੀ.ਟੀ ਅੰਗਹੀਣ ਉਮੀਦਵਾਰਾ ਨੂੰ ਬੈਕਲਾਗ ਦੀਆਂ 103 ਪੋਸਟਾਂ ਭਰਨ ਸੰਬੰਧੀ ਸਿੱਖਿਆ ਅਧਿਕਾਰੀਆਂ ਨੇ ਪਾਇਆ ਭੁਬਲਭੁਸੇ

ਐਸ.ਏ.ਐਸ ਨਗਰ, 11 ਜੂਨ (ਸ.ਬ.) ਬੇਰੁਜ਼ਗਾਰ ਈ.ਟੀ.ਟੀ ਟੈਟ ਪਾਸ ਉਮੀਦਵਾਰ ਦੀਆਂ ਬੈਕਲਾਗ ਦੀਆਂ 103 ਅਸਾਮੀਆਂ ਸੰਬੰਧੀ ਅੱਜ ਜਦੋਂ ਅਪੰਗ ਉਮੀਦਵਾਰ ਸਿੱਖਿਆ ਬੋਰਡ ਵਿੱਚ ਸਿੱਖਿਆਂ ਸਕੱਤਰ ਨਾਲ ਮੀਟਿੰਗ ਕਰਨ ਪਹੁੰਚੇ ਤਾਂ ਸਿੱਖਿਆ ਸਕੱਤਰ ਹਾਜ਼ਰ ਨਹੀ ਸਨ| ਇਹ ਉਮੀਦਵਾਰ ਇਸਤੋਂ ਪਹਿਲਾਂ ਵੀ ਆਪਣੀ ਭਰਤੀ ਦੀ ਮੰਗ ਨੂੰ ਲੈ ਕੇ ਕਈ ਵਾਰ ਬੋਰਡ ਦੇ ਚੱਕਰ ਲਾ ਚੁੱਕੇ ਹਨ|
ਉਮੀਦਵਾਰਾਂ ਨੇ ਰੋਸ ਜਾਹਿਰ ਕੀਤਾ ਕਿ ਇਸ ਤੋਂ ਪਹਿਲਾਂ ਉਹ ਭਰਤੀ ਸੈੱਲ ਦੇ ਅਧਿਕਾਰੀ ਡੀ.ਪੀ.ਆਈ ਦੇ ਸਹਾਇਕ ਡਾਇਰੈਕਟਰ ਅਤੇ ਡੀ.ਪੀ.ਆਈ ਇੰਦਰਜੀਤ ਸਿੰਘ ਨੂੰ ਆਖਰੀ ਲਿਸਟ ਲਗਾਉਣ ਸੰਬੰਧੀ ਮਿਲੇ ਪ੍ਰੰਤੂ ਉਹਨਾਂ ਨੇ ਵੀ ਇਸ ਤੇ ਕੋਈ ਵੀ ਕਾਰਵਾਈ ਨਾ ਕਰਦਿਆਂ ਸਗੋਂ ਉਮੀਦਵਾਰਾਂ ਨੂੰ ਕਿਹਾ ਕਿ ਤੁਸੀ ਬਾਰਵੀਂ, ਈ.ਟੀ.ਟੀ ਅਤੇ ਟੈਟ-1 ਪਾਸ ਅੰਗਹੀਣ ਉਮੀਦਵਾਰ ਇਸ ਭਰਤੀ ਲਈ ਯੋਗ ਨਹੀਂ ਤੇ ਇਹ ਭਰਤੀ ਬੀ.ਏ, ਈ. ਟੀ. ਟੀ ਟੈਟ ਪਾਸ-1 ਉਮੀਦਵਾਰਾ ਦੀ ਇਸ ਭਰਤੀ ਲਈ ਯੋਗ ਹਨ ਜਦੋ ਕਿ ਐਨ. ਸੀ. ਟੀ. ਈ ਦੇ ਨਿਯਮਾਂ ਅਨੁਸਾਰ ਬਾਰਵੀਂ, ਈ. ਟੀ. ਟੀ, ਟੈਟ-1 ਪਾਸ ਉਮੀਦਵਾਰ ਬੈਕਲਾਗ ਦੀਆਂ ਇਹਨਾਂ ਅਸਾਮੀਆਂ ਦੀ ਮੁੱਢਲੀ ਯੋਗਤਾ ਪੂਰੀ ਕਰਦੇ ਹਨ|
ਉਹਨਾਂ ਕਿਹਾ ਕਿ ਅੰਗਹੀਣ ਉਮੀਦਵਾਰ ਦੀ ਭਰਤੀ ਨਾ ਕਰਨ ਦੀ ਸਾਜਿਸ਼ ਅਧੀਨ ਜਾਣ ਬੁੱਝ ਕੇ ਅੜਿੱਕਾ ਪਾਇਆ ਜਾ ਰਿਹਾ ਹੈ ਜਦੋਂ ਕਿ ਭਰਤੀ ਸੈਲ ਵਲੋਂ ਸਾਰੇ ਉਮੀਦਵਾਰਾਂ ਨੂੰ ਯੋਗ ਮੰਨਿਆ ਗਿਆ ਸੀ| ਉਹਨਾਂ ਕਿਹਾ ਕਿ ਹੁਣ ਮੈਰਿਟ ਲਿਸਟ ਪਾਉਣ ਤੋ ਪਹਿਲਾਂ ਵਿਭਾਗ ਦੇ ਅਧਿਕਾਰੀਆਂ ਵੱਲੋਂ ਬਾਰਵੀਂ ਪਾਸ ਉਮੀਦਵਾਰਾਂ ਨੂੰ ਅਯੋਗ ਕਿਹਾ ਜਾ ਰਿਹਾ ਹੈ| ਉਹਨਾਂ ਮੰਗ ਕੀਤੀ ਕਿ ਐਨ.ਸੀ.ਟੀ.ਈ ਦੇ ਨਿਯਮਾ ਅਨੁਸਾਰ ਬਾਰਵੀਂ, ਈ.ਟੀ.ਟੀ ਅਤੇ ਟੈਟ-1 ਪਾਸ ਉਮੀਦਵਾਰਾ ਨੂੰ ਯੋਗ ਮੰਨਦੇ ਹੋਏ ਫਾਈਨਲ ਲਿਸਟ ਪਾ ਕੇ ਜਲਦੀ ਤੋਂ ਜਲਦੀ ਜੁਆਇਨ ਕਰਵਾਇਆ ਜਾਵੇ| ਇਸ ਮੌਕੇ ਸਟੇਟ ਪ੍ਰਧਾਨ ਦੀਪਕ ਕੰਬੋਜ,ਯੂਨੀਅਨ ਦੇ ਐਲ. ਏ. ਬੀ ਪ੍ਰਤਾਪ ਬਾਠ, ਜਸਬੀਰ ਸਿੰਘ, ਬਲਵਿੰਦਰ ਸਿੰਘ, ਕਰਮਜੀਤ ਸਿੰਘ, ਸਨਦੀਪ ਸਿੰਘ, ਪ੍ਰਤਾਪ ਸਿੰਘ, ਗੁਰਪ੍ਰੀਤ ਸਿੰਘ, ਸਤਿੰਦਰ ਸਿੰਘ, ਸੁਨੀਲ ਕੁਮਾਰ, ਗਗਨਦੀਪ ਸਿੰਘ ਹਾਜਿਰ ਸਨ|

Leave a Reply

Your email address will not be published. Required fields are marked *