ਈ.ਡੀ. ਨੇ ਧਨ ਸੋਧ ਮਾਮਲੇ ਵਿੱਚ ਸ਼ਿਵ ਸੈਨਾ ਵਿਧਾਇਕ ਦੇ ਟਿਕਾਣਿਆਂ ਤੇ ਕੀਤੀ ਛਾਪੇਮਾਰੀ


ਮੁੰਬਈ, 24 ਨਵੰਬਰ (ਸ.ਬ.) ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਧਨ ਸੋਧ ਮਾਮਲੇ ਵਿੱਚ ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਦੇ ਵਿਧਾਇਕ ਪ੍ਰਤਾਪ ਸਰਨਾਈਕ ਦੇ ਕੰਪਲੈਕਸਾਂ ਤੇ ਛਾਪੇਮਾਰੀ ਕੀਤੀ| ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਕੇਂਦਰੀ ਏਜੰਸੀ ਨੇ ਧਨ ਸੋਧ ਵੰਡ ਐਕਟ (ਪੀ.ਐਮ.ਐਲ.ਏ.) ਦੇ ਅਧੀਨ ਠਾਣੇ ਅਤੇ ਮੁੰਬਈ ਵਿੱਚ ਸਰਨਾਈਕ ਨਾਲ ਜੁੜੇ 10 ਟਿਕਾਣਿਆਂ ਤੇ              ਛਾਪੇਮਾਰੀ ਕੀਤੀ| ਅਧਿਕਾਰਤ ਸੂਤਰ ਨੇ ਕਿਹਾ ਕਿ ਟਾਪਸ ਗਰੁੱਪ (ਸੁਰੱਖਿਆ ਮੁਹੱਈਆ ਕਰਵਾਉਣ ਵਾਲੀ ਕੰਪਨੀ) ਦੇ ਪ੍ਰਮੋਟਰ ਅਤੇ ਉਸ ਨਾਲ ਸੰਬੰਧਤ ਲੋਕਾਂ ਸਮੇਤ ਰਾਜਨੇਤਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ| ਸ੍ਰੀ ਸਰਨਾਈਕ ਮਹਾਰਾਸ਼ਟਰ ਵਿਧਾਨ ਸਭਾ ਵਿੱਚ ਓਵਲਾ-ਮਾਜੀਵਾੜਾ ਚੋਣ                   ਖੇਤਰ ਦੀ ਅਗਵਾਈ ਕਰਦੇ ਹਨ|
ਕੇਂਦਰ ਦੀ ਭਾਜਪਾ ਸਰਕਾਰ ਤੇ ਸ਼ਿਵ ਸੈਨਾ ਹਮੇਸ਼ਾ ਕੇਂਦਰੀ ਜਾਂਚ                     ਏਜੰਸੀ ਅਤੇ ਖਾਸ ਤੌਰ ਤੇ ਈ.ਡੀ. ਦੀ ਗਲਤ ਵਰਤੋਂ ਕਰਨ ਦਾ ਦੋਸ਼ ਲਗਾਉਂਦੀ ਰਹੀ ਹੈ| ਫਿਲਹਾਲ ਸ਼ਿਵ ਸੈਨਾ ਨੇ ਵੀ ਇਸ ਨੂੰ ਬਦਲੇ ਦੀ ਰਾਜਨੀਤੀ ਅਤੇ ਭਾਜਪਾ ਵਿਰੁੱਧ ਬੋਲਣ ਵਾਲੇ ਨੇਤਾਵਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਦੱਸਿਆ ਹੈ| ਪ੍ਰਤਾਪ ਸਰਨਾਈਕ ਜਾਂ ਉਨ੍ਹਾਂ ਦੇ ਪਰਿਵਾਰ ਨੂੰ ਈ.ਡੀ. ਵਲੋਂ ਕਿਸੇ ਵੀ ਤਰ੍ਹਾਂ ਦਾ ਸੰਮਨ ਵੀ ਨਾ ਭੇਜਣ ਦੀ ਗੱਲ ਸਾਹਮਣੇ ਆ ਰਹੀ ਹੈ| ਉੱਥੇ ਹੀ ਭਾਜਪਾ ਨੇਤਾ ਕਿਰੀਟ ਸੌਮੈਯਾ ਨੇ ਕਿਹਾ ਕਿ ਈ.ਡੀ. ਬਿਨਾਂ ਹੋਮਵਰਕ ਦੇ ਨਹੀਂ ਜਾਵੇਗੀ| ਜੇਕਰ ਸਰਨਾਈਕ ਨੇ ਭ੍ਰਿਸ਼ਟਾਚਾਰ ਕੀਤਾ ਹੋਵੇਗਾ ਤਾਂ ਕਾਰਵਾਈ ਹੋਣੀ ਚਾਹੀਦੀ ਹੈ| 

Leave a Reply

Your email address will not be published. Required fields are marked *